ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਨ’ ਦੇ ਹੱਕ ਵਿੱਚ ਪਿੰਡਾਂ ’ਚ ਰੋਡ ਸ਼ੋਅ

10:58 AM May 27, 2024 IST

ਪੱਤਰ ਪ੍ਰੇਰਕ
ਸ਼ੇਰਪੁਰ, 26 ਮਈ
ਪੰਜਾਬ ਦੇ ਨਾਮਵਰ ਯੂ-ਟਿਊਬਰ ਤੇ ਕਿਸਾਨ ਆਗੂ ਭਾਨਾ ਸਿੱਧੂ ਨੇ ਲੋਕ ਸਭਾ ਹਲਕਾ ਸੰਗਰੂਰ ਨਾਲ ਸਬੰਧਤ ਬਲਾਕ ਸ਼ੇਰਪੁਰ ਦੇ ਤਕਰੀਬਨ ਡੇਢ ਦਰਜਨ ਪਿੰਡਾਂ ਵਿੱਚ ਰੋਡ ਸ਼ੋਅ ਦੌਰਾਨ ਕੀਤੀਆਂ ਭਰਵੀਆਂ ਚੋਣ ਰੈਲੀਆਂ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਪੰਥ ਹਿਤੈਸ਼ੀ ਤੇ ਸਿੱਖ ਕੌਮ ਦਾ ਮਹਾਨ ਆਗੂ ਕਹਿੰਦਿਆਂ ਵੋਟ ਪਾਉਣ ਦੀ ਮੰਗ ਕੀਤੀ। ਪਿੰਡ ਘਨੌਰ ਕਲਾਂ ਤੋਂ ਸ਼ੁਰੂ ਰੋਡ ਸ਼ੋਅ ਮਗਰੋਂ ਕਾਫ਼ਲਾ ਪਿੰਡ ਕਲੇਰਾਂ, ਫਰਵਾਹੀ, ਈਸਾਪੁਰ ਲੰਡਾ, ਰੂੜਗੜ੍ਹ, ਕਾਤਰੋਂ, ਚਾਂਗਲੀ, ਘਨੌਰੀ ਕਲਾਂ, ਘਨੌਰ ਖੁਰਦ, ਦੀਦਾਰਗੜ੍ਹ ਸਲੇਮਪੁਰ, ਬਾਦਸ਼ਾਹਪੁਰ, ਰਣੀਕੇ, ਮੂਲੋਵਾਲ, ਅਲਾਲ, ਸੁਲਤਾਨਪੁਰ, ਰੰਗੀਆਂ ਕੁੰਭੜਵਾਲ ਵਿੱਚ ਪੁੱਜਿਆ। ਸਮੇਂ ਦੀ ਘਾਟ ਕਾਰਨ ਕਾਫ਼ਲਾ ਸੂਚੀ ਵਿੱਚ ਸ਼ਾਮਲ ਪਿੰਡ ਹਸਨਪੁਰ, ਧੰਦੀਵਾਲ, ਕਾਂਝਲਾ, ਕਾਂਝਲੀ, ਨੱਤ, ਬਟੂਹਾ ਅਤੇ ਕਿਲਾਹਕੀਮਾ ਦੇ ਲੋਕਾਂ ਤੱਕ ਪਹੁੰਚ ਨਹੀਂ ਕਰ ਸਕਿਆ।

Advertisement

Advertisement
Advertisement