For the best experience, open
https://m.punjabitribuneonline.com
on your mobile browser.
Advertisement

ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ

11:23 AM May 27, 2024 IST
ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ
ਜ਼ੀਰਾ ਵਿੱਚ ਰੋਡ ਸ਼ੋਅ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਹੋਰ।
Advertisement

ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 26 ਮਈ
ਲੋਕ ਸਭਾ ਹਲਕਾ ਖਡੂਰ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਹੱਕ ਵਿੱਚ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਰੋਡ ਸ਼ੋਅ ਕੀਤਾ ਗਿਆ, ਜੋ ਜ਼ੀਰਾ ਇਲਾਕੇ ਦੇ ਵੱਖ-ਵੱਖ ਪਿੰਡਾਂ ਤਲਵੰਡੀ ਜੱਲੇ ਖਾਂ, ਤਲਵੰਡੀ ਮੰਗੇ ਖਾਂ, ਸੁੱਖੇਵਾਲਾ, ਰਟੌਲ ਬੇਟ, ਜ਼ੀਰਾ ਸ਼ਹਿਰ ’ਚੋਂ ਹੁੰਦਾ ਹੋਇਆ ਪਿੰਡ ਗਾਦੜੀਵਾਲਾ, ਫੇ਼ਰੋਕੇ, ਮਿਹਰ ਸਿੰਘ ਵਾਲਾ ਆਦਿ ਪਿੰਡਾਂ ’ਚੋਂ ਗੁਜ਼ਰਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਗੱਡੀ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਦਾ ਕਾਫ਼ਲਾ ਸੀ। ਵੱਖ-ਵੱਖ ਥਾਵਾਂ ’ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਵੱਲੋਂ ਉਨ੍ਹਾਂ ਦੇ ਪਿਤਾ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਨੌਜਵਾਨਾਂ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕੀਤੇ ਗਏ ਪਰਚਿਆਂ ਦੇ ਵਿਰੋਧ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਜੇਪਾਲ ਸਿੰਘ ਇੰਚਾਰਜ ਹਲਕਾ ਜ਼ੀਰਾ, ਜੋਗਿੰਦਰ ਸਿੰਘ ਮੱਲੇਵਾਲਾ ਜਨਰਲ ਸਕੱਤਰ , ਜਗਦੀਪ ਸਿੰਘ ਭੁੱਲਰ ਜਨਰਲ ਸਕੱਤਰ ਯੂਥ ਵਿੰਗ ਜ਼ਿਲ੍ਹਾ ਫਿਰੋਜ਼ਪੁਰ , ਗੁਰਦਿੱਤ ਸਿੰਘ ਬਰਾੜ ਮਰੂੜ੍ਹ, ਹਰਜਿੰਦਰ ਸਿੰਘ ਸਰਪੰਚ ਹਸਮਤ ਵਾਲਾ, ਬਲਵਿੰਦਰ ਸਿੰਘ ਕਾਮਲ ਵਾਲਾ, ਲਖਵਿੰਦਰ ਸਿੰਘ ਵਲਟੋਹਾ ਇੰਚਾਰਜ ਹਲਕਾ ਜ਼ੀਰਾ , ਅਮਰਜੀਤ ਸਿੰਘ ਮਠਾੜੂ, ਰਣਜੋਧ ਸਿੰਘ ਜ਼ੀਰਾ, ਚਮਕੌਰ ਸਿੰਘ ਮਨਸੂਰਵਾਲ, ਅਰਸ਼ਦੀਪ ਸਿੰਘ ਜ਼ੀਰਾ, ਸੁਖਦੇਵ ਸਿੰਘ ਮਹੀਆਂਵਾਲਾ, ਜਸਵਿੰਦਰ ਸਿੰਘ ਬਰਾੜ ਮਹੀਆਂਵਾਲਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement