ਪ੍ਰਿਯੰਕਾ ਵੱਲੋਂ ਸੋਲਨ ’ਚ ਰੋਡ ਸ਼ੋਅ
07:07 AM May 31, 2024 IST
Advertisement
ਸ਼ਿਮਲਾ, 30 ਮਈ
ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਲਨ ’ਚ ਰੋਡ ਸ਼ੋਅ ਕਰਕੇ ਸ਼ਿਮਲਾ ਤੋਂ ਪਾਰਟੀ ਉਮੀਦਵਾਰ ਵਿਨੋਦ ਸੁਲਤਾਨਪੁਰੀ ਲਈ ਵੋਟਾਂ ਮੰਗੀਆਂ। ਇਸ ਦੌਰਾਨ ਪ੍ਰਿਯੰਕਾ ਅਤੇ ਉਨ੍ਹਾਂ ਦੀ ਧੀ ਮਿਰਾਇਆ ਵਾਡਰਾ ਨੇ ਜਾਖੂ ਮੰਦਰ ’ਚ ਮੱਥਾ ਟੇਕਿਆ। ਸੋਲਨ ਦੇ ਮਾਲ ਰੋਡ ’ਤੇ ਪਾਰਟੀ ਵਰਕਰਾਂ ਦਾ ਹੜ੍ਹ ਆਇਆ ਹੋਇਆ ਸੀ। ਪ੍ਰਿਯੰਕਾ ਖੁੱਲ੍ਹੇ ਵਾਹਨ ’ਚ ਸਵਾਰ ਸੀ ਅਤੇ ਉਹ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲ ਰਹੀ ਸੀ। ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਮੰਤਰੀ ਧਨੀ ਰਾਮ ਸ਼ਾਂਡਿਲ ਤੇ ਅਨਿਰੁੱਧ ਸਿੰਘ, ਮੁੱਖ ਪਾਰਲੀਮਾਨੀ ਸਕੱਤਰ ਸੰਜੈ ਅਵਸਥੀ ਤੇ ਹੋਰ ਕਾਂਗਰਸ ਵਿਧਾਇਕ ਵੀ ਹਾਜ਼ਰ ਸਨ। ਪ੍ਰਿਯੰਕਾ ਗਾਂਧੀ ਪਿਛਲੇ ਤਿੰਨ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕਰ ਰਹੀ ਸੀ। -ਪੀਟੀਆਈ
Advertisement
Advertisement