ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਜਰੀਵਾਲ ਵੱਲੋਂ ਮਹਾਵਲ ਮਿਸ਼ਰਾ ਦੇ ਹੱਕ ਵਿੱਚ ਰੋਡ ਸ਼ੋਅ

10:54 AM May 19, 2024 IST
ਨਜ਼ਫ਼ਗੜ੍ਹ ਵਿੱਚ ਰੋਡ ਸ਼ੋਅ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਮਈ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਭਾਜਪਾ ਖ਼ਿਲਾਫ਼ ਗੁੱਸਾ ਹੈ ਅਤੇ ਚਾਰ ਜੂਨ ਨੂੰ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇਸ ਬਾਬਤ ਉਨ੍ਹਾਂ ਤੋਂ ਚਾਹੇ ਲਿਖਵਾ ਕੇ ਲੈ ਲਓ। ਸ੍ਰੀ ਕੇਜਰੀਵਾਲ ਅੱਜ ਸ਼ਾਮ ਨਜ਼ਫਗੜ੍ਹ ਇਲਾਕੇ ਵਿੱਚ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਮਹਾਵਲ ਮਿਸ਼ਰਾ ਦੇ ਹੱਕ ਵਿੱਚ ਇੱਕ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ, ‘‘ਮੈਂ ਭਲਕੇ ਦੁਪਹਿਰੇ 12 ਵਜੇ ਭਾਜਪਾ ਦੇ ਹੈੱਡਕੁਆਰਟਰ ਅੱਗੇ ਸਾਰੇ ਆਗੂਆਂ ਨੂੰ ਲੈ ਕੇ ਹਾਜ਼ਰ ਹੋ ਜਾਵਾਂਗਾ ਕਿ ਮੋਦੀ ਸਰਕਾਰ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਵੇ’। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਾਰਟੀ ਆਗੂਆਂ ਨੂੰ ਇੱਕ ਇੱਕ ਕਰਕੇ ਗ੍ਰਿਫਤਾਰ ਕਰਵਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਆਗੂ ਆਤਿਸ਼ੀ, ਸੌਰਵ ਭਾਰਤਵਾਜ, ਕੈਲਾਸ਼ ਗਹਿਲੋਤ, ਰਾਘਵ ਚੱਡਾ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਕਰ ਸਕਣਗੇ ਕਿਉਂਕਿ ‘ਆਪ’ ਦੀ ਮਕਬੂਲੀਅਤ ਦਿਨ ਬ ਦਿਨ ਆਮ ਲੋਕਾਂ ਵਿੱਚ ਵਧਦੀ ਜਾ ਰਹੀ ਹੈ ਲੋਕ ਉਨ੍ਹਾਂ ਨੂੰ ਹਰ ਪਾਸੇ ਪਿਆਰ ਸਤਿਕਾਰ ਨਾਲ ਦੇਖਦੇ ਹਨ। ਉਨ੍ਹਾਂ ਰੋਡ ਸ਼ੋਅ ਦੌਰਾਨ ਸਾਰਿਆਂ ਨੂੰ ਕਿਹਾ, ‘ਗਰਮੀ ਬਹੁਤ ਹੈ ਤੇ ਕਤਾਰਾਂ ਵਿੱਚ ਲੱਗਣਾ ਪਵੇਗਾ ਪਰ ਫਿਰ ਵੀ ਸਾਰੇ ਲੋਕ ਵੋਟਾਂ ਪਾਉਣ ਜ਼ਰੂਰ ਜਾਣ ਅਤੇ ਆਪਣੇ ਗੁਆਂਢੀਆਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਸੱਦਾ ਦੇਣ’। ਉਨ੍ਹਾਂ ਕਿਹਾ, ‘ਮੇਰੀ ਗ੍ਰਿਫਤਾਰੀ ਇਸ ਲਈ ਕੀਤੀ ਗਈ ਕਿਉਂਕਿ ਮੈਂ ਦਿੱਲੀ ਵਾਸੀਆਂ ਦੀ ਬਿਜਲੀ ਮੁਫ਼ਤ ਕੀਤੀ, ਦਵਾਈਆਂ ਦਾ ਮੁਫ਼ਤ ਪ੍ਰਬੰਧ ਕੀਤਾ ਤੇ ਹੋਰ ਸਹੂਲਤਾਂ ਦਿੱਤੀਆਂ। ਉਨ੍ਹਾਂ ਕਿਹਾ ਜੇਕਰ ਦਿੱਲੀ ਵਾਸੀ ਚਾਹੁੰਦੇ ਹਨ ਕਿ ਕੇਜਰੀਵਾਲ ਜੇਲ੍ਹ ਵਿੱਚ ਜਾਵੇ ਤਾਂ ਕਮਲ ਦੇ ਬਟਨ ਨੂੰ ਦਬਾ ਦੇਣਾ ਜੇ ਦਿੱਲੀ ਵਾਸੀ ਚਾਹੁੰਦੇ ਹਨ ਕਿ ਕੇਜਰੀਵਾਲ ਜੇਲ੍ਹ ਨਾ ਜਾਵੇ ਤਾਂ ਝਾੜੂ ਦੇ ਬਟਨ ਦਬਾ ਦੇਣਾ। ਇਸ ਨਾਲ ਕੇਜਰੀਵਾਲ ਆਜ਼ਾਦ ਘੁੰਮਣਗੇ, ਹੁਣ ਇਹ ਦਿੱਲੀ ਵਾਸੀਆਂ ਦੇ ਹੱਥ ਵੱਸ ਹੈ ਕਿ ਉਹ ਕੇਜਰੀਵਾਲ ਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ ਜਾਂ ਆਜ਼ਾਦ ਰੱਖਣਾ ਚਾਹੁੰਦੇ ਹਨ। ਇਸ ਮੌਕੇ ਇਲਾਕੇ ਦੇ ‘ਆਪ’ ਵਿਧਾਇਕ ਕੈਲਾਸ਼ ਗਹਿਲੋਤ ਤੇ ਮਹਾਬਲ ਮਿਸ਼ਰਾ ਵੀ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਝਾੜੂ ਫੜ ਕੇ ‘ਆਪ’ ਦੇ ਨਾਅਰੇ ਲਗਾਏ।

Advertisement

Advertisement