For the best experience, open
https://m.punjabitribuneonline.com
on your mobile browser.
Advertisement

ਲੰਬੀ ਦੇ ਪਿੰਡਾਂ ਵਿੱਚ ਜੀਤਮਹਿੰਦਰ ਸਿੱਧੂ ਵੱਲੋਂ ਰੋਡ ਸ਼ੋਅ

11:15 AM May 27, 2024 IST
ਲੰਬੀ ਦੇ ਪਿੰਡਾਂ ਵਿੱਚ ਜੀਤਮਹਿੰਦਰ ਸਿੱਧੂ ਵੱਲੋਂ ਰੋਡ ਸ਼ੋਅ
ਬੱਚਿਆਂ ਤੇ ਔਰਤਾਂ ਨਾਲ ਤਸਵੀਰ ਖਿਚਵਾਉਂਦੇ ਬਲਕੌਰ ਸਿੰਘ ਤੇ ਜੀਤਮਹਿੰਦਰ ਸਿੱੱਧੂ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 26 ਮਈ
ਚੋਣ ਪ੍ਰਚਾਰ ਦੇ ਅਖੀਰਲੇ ਹਫ਼ਤੇ ਬਠਿੰਡਾ ਲੋਕ ਸਭਾ ਦੀ ਸਿਆਸੀ ਧੁਰੀ ਅਖਵਾਉਂਦੇ ਹਲਕਾ ਲੰਬੀ ’ਚ ਚੋਣ ਅਖਾੜਾ ਸਿਆਸੀ ਜ਼ੋਰ-ਅਜ਼ਮਾਇਸ਼ਾਂ ਵੱਲ ਤੁਰ ਪਿਆ ਹੈ।
ਅੱਜ ਮਰਹੂਮ ਗਾਇਕ ਸਿੱੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਕਾਂਗਰਸ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਸਿਆਸੀ ਹਲਕੇ ’ਚ ਨਿੱਤਰ ਪਏ। ਉਨ੍ਹਾਂ ਜੀਤਮਹਿੰਦਰ ਸਿੱਧੂ ਵੱਲੋਂ ਸੈਂਕੜੇ ਗੱਡੀਆਂ ’ਤੇ ਲੋਕਾਂ ਦੀ ਸ਼ਮੂਲੀਅਤ ਵਾਲੇ ਵਿਸ਼ਾਲ ਰੋਡ ਸ਼ੋਅ ਵਿੱਚ ਹਿੱਸਾ ਲਿਆ। 39 ਪਿੰਡਾਂ ’ਚ ਕੀਤੇ ਗਏ ਰੋਡ ਸ਼ੋਅ ਮੌਕੇ ਬਲਕੌਰ ਸਿੰਘ ਸਿੱੱਧੂ (ਮੂਸੇਵਾਲਾ) ਦੇ ਪ੍ਰਤੀ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਰੋਡ ਸ਼ੋਅ ਮੌਕੇ ਉਹ ਜ਼ਿਆਦਾ ਸਮਾਂ ਗੱਡੀ ਵਿੱਚੋਂ ਲੋਕਾਂ ਨੂੰ ਵੋਟ ਅਪੀਲਾਂ ਕਰਦੇ ਰਹੇ। ਕਾਫ਼ੀ ਜਗ੍ਹਾ ਉਨ੍ਹਾਂ ਬੱਚਿਆਂ, ਨੌਜਵਾਨਾਂ ਤੇ ਔਰਤਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਨੂੰ ਜਿਤਾਉਣ ਦਾ ਸੱਦਾ ਦਿੱਤਾ। ਰੋਡ ਸ਼ੋਅ ਦੇ ਮੁੱਖ ਪ੍ਰਬੰਧਕ ਕਾਂਗਰਸ ਆਗੂ ਫਤਹਿ ਸਿੰਘ ਬਾਦਲ, ਜਗਪਾਲ ਸਿੰਘ ਅਬੁੱਲਖੁਰਾਣਾ ਤੇ ਜੈਵੀਰ ਸਿੰਘ ਬਾਦਲ ਉਚੇਚੇ ਤੌਰ ’ਤੇ ਮੌਜੂਦ ਸਨ। ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਇਸ ਸ਼ਕਤੀ ਪ੍ਰਦਰਸ਼ਨ ਰੂਪੀ ਰੋਡ ਸ਼ੋਅ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਲਈ ਸਮਰਪਿਤ ਦੱਸਦੇ ਇਸ ਨੂੰ ਇਨਸਾਫ਼ ਯਾਤਰਾ ਦਾ ਹਿੱਸਾ ਕਰਾਰ ਦਿੱਤਾ। ਜੀਤਮਹਿੰਦਰ ਸਿੱਧੂ ਨੇ ਮੀਡੀਆ ਗੱਲਬਾਤ ਵਿੱਚ ਆਖਿਆ ਕਿ 45 ਡਿਗਰੀ ਤਾਪਮਾਨ ’ਚ ਜਨਤਾ ਵੱਲੋਂ ਭਰਵੇਂ ਸਹਿਯੋਗ ਨਾਲ ਸੰਸਦੀ ਹਲਕੇ ਦੇ ਇਸ ਤੀਸਰੇ ਵਿਸ਼ਾਲ ਰੋਡ ਸ਼ੋਅ ਨਾਲ ਸਮੁੱਚੀ ਖੇਡ ਬਦਲ ਗਈ ਹੈ ਅਤੇ ਕਾਂਗਰਸ ਵੱਡੇ ਅੰਤਰ ਦੇ ਨਾਲ ਬਠਿੰਡਾ ਲੋਕਸਭਾ ਜਿੱਤਣ ਜਾ ਰਹੀ ਹੈ। ਕਾਂਗਰਸ ਉਮੀਦਵਾਰ ਨੇ ਕਿਹਾ ਕਿ ਮਰਹੂਮ ਗਾਇਰ ਸਿੱੱਧੂ ਮੂਸੇਵਾਲਾ ਦੇ ਅਸਲ ਹਤਿਆਰੇ ਗ੍ਰਿਫ਼ਤਾਰ ਨਾ ਹੋਣ ਕਰਕੇ ਜਨਤਾ ਵਿੱਚ ਭਾਰੀ ਰੋਸ ਹੈ।
ਉਸ ਦੇ ਮਾਪਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜੀਤਮਹਿੰਦਰ ਸਿੱਧੂ ਨੇ ਰੋਡ ਸ਼ੋਅ ਦੀ ਸਫ਼ਲਤਾ ਲਈ ਮਹੇਸ਼ਇੰਦਰ ਬਾਦਲ ਅਤੇ ਜਗਪਾਲ ਅਬੁੱਲਖੁਰਾਣਾ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕਈ ਕਿਲੋਮੀਟਰ ਲੰਮੇ ਰੋਡ ਸ਼ੋਅ ਨੇ ਸਿਆਸੀ ਮਾਹਰਾਂ ਨੂੰ ਮੁੜ ਤੋਂ ਬਠਿੰਡਾ ਲੋਕ ਸਭਾ ਦੀ ਜਿੱਤ-ਹਾਰ ’ਚ ਰਵਾਇਤੀ ਸਮੀਕਰਨ ‘ਲੰਬੀ’ ਵੱਲ ਸੋਚਣ ’ਤੇ ਮਜਬੂਰ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×