ਰੋਡ ਰੇਜ: ਡਾਕਟਰ ਨੂੰ ਕਾਰ ਦੇ ਬੋਨੇਟ ’ਤੇ 50 ਮੀਟਰ ਤੱਕ ਘੜੀਸਿਆ
07:56 AM Aug 29, 2023 IST
ਪੰਚਕੂਲਾ, 28 ਅਗਸਤ
ਇੱਥੇ ਸ਼ਨਿਚਰਵਾਰ ਨੂੰ ਵਾਪਰੀ ਰੋਡ ਰੇਜ ਦੀ ਘਟਨਾ ਵਿੱਚ ਇਕ ਡਾਕਟਰ ਨੂੰ ਕਾਰ ਦੇ ਬੋਨੇਟ ’ਤੇ ਚੁੱਕ ਕੇ ਕਰੀਬ 50 ਮੀਟਰ ਤੱਕ ਘੜੀਸਿਆ ਗਿਆ। ਰੋਡ ਰੇਜ ਦੀ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕਾਰ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਰਵੀ ਦੱਤ ਨੇ ਕਿਹਾ ਕਿ ਐੱਮਡੀਸੀ ਦਾ ਰਹਿਣ ਵਾਲਾ ਡਾ. ਗਗਨ ਆਪਣੇ ਪੁੱਤਰ ਨੂੰ ਟਿਊਸ਼ਨ ਤੋਂ ਲੈਣ ਲਈ ਜਾ ਰਿਹਾ ਸੀ। ਇਸ ਦੌਰਾਨ ਸੈਕਟਰ-8 ਦੇ ਟਰੈਫਿਕ ਜੰਕਸ਼ਨ ’ਤੇ ਇਕ ਕਾਰ ਨੇ ਡਾ. ਗਗਨ ਦੇ ਵਾਹਨ ਤੋਂ ਅੱਗੇ ਲੰਘਣ ਦੀ ਕੋਸ਼ਿ਼ਸ ਕੀਤੀ ਪਰ ਕਾਰ ਡਾਕਟਰ ਦੇ ਵਾਹਨ ਵਿੱਚ ਆ ਵੱਜੀ। ਡਾਕਟਰ ਨੇ ਟੱਕਰ ਲੱਗਣ ਤੋਂ ਬਾਅਦ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰ ਡਾਕਟਰ ਨੂੰ ਕਾਰ ਦੇ ਬੋਨੇਟ ’ਤੇ ਚੁੱਕ ਕੇ ਕਰੀਬ 50 ਮੀਟਰ ਤੱਕ ਘੜੀਸਦੇ ਹੋਏ ਲੈ ਗਏ। -ਏਐੱਨਆਈ
Advertisement
Advertisement