ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੱਕ ਦਾ ਭਰਿਆ ਟਰੱਕ ਪਲਟਣ ਕਾਰਨ ਸੜਕ ਜਾਮ

09:51 AM Sep 15, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਸਮਰਾਲਾ ਚੌਕ ਤੋਂ ਚੀਮਾ ਚੌਕ ਵੱਲ ਜਾਂਦੇ ਸਮੇਂ ਸ਼ੁੱਕਰਵਾਰ ਦੇਰ ਰਾਤ ਚੌਲਾਂ ਦੀ ਫੱਕ ਨਾਲ ਭਰਿਆ ਟਰੱਕ ਕਾਰ ਨੂੰ ਬਚਾਉਂਦਿਆਂ ਬੇਕਾਬੂ ਹੋ ਕੇ ਪੁਲ ’ਤੇ ਹੀ ਪਲਟ ਗਿਆ। ਸੜਕ ਜਾਮ ਹੋਣ ਕਾਰਨ ਦੋਵੇਂ ਪਾਸਿਓਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੱਕ ਟਰੱਕ ਖਾਲੀ ਨਹੀਂ ਹੋ ਸਕਿਆ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇੱਕ ਵਾਰ ਤਾਂ ਪੁਲੀਸ ਨੂੰ ਵੀ ਆਵਾਜਾਈ ’ਤੇ ਕਾਬੂ ਪਾਉਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਿਸੇ ਤਰ੍ਹਾਂ ਪੁਲੀਸ ਨੇ ਮੌਕੇ ’ਤੇ ਰਸਤਾ ਡਾਈਵਰਟ ਕਰਕੇ ਆਵਾਜਾਈ ਸ਼ੁਰੂ ਕੀਤੀ। ਫੱਕ ਨੂੰ ਦੂਸਰੇ ਟਰੱਕ ਵਿੱਚ ਲੋਡ ਕਰਨ ਮਗਰੋਂ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨ ਨੂੰ ਸਿੱਧਾ ਕੀਤਾ ਗਿਆ ਅਤੇ ਆਵਾਜਾਈ ਬਹਾਲ ਹੋ ਗਈ। ਜਾਣਕਾਰੀ ਅਨੁਸਾਰ ਫੱਕ ਨਾਲ ਭਰਿਆ ਟਰੱਕ ਸਮਰਾਲਾ ਚੌਕ ਤੋਂ ਚੀਮਾ ਚੌਕ ਵੱਲ ਜਾ ਰਿਹਾ ਸੀ। ਜਿਵੇਂ ਹੀ ਟਰੱਕ ਪੁਲ ’ਤੇ ਚੜ੍ਹਿਆ ਤਾਂ ਅੱਗੇ ਜਾ ਰਹੀ ਇਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਡਿੱਗਿਆ। ਟਰੱਕ ਵਿੱਚ ਸਵਾਰ ਡਰਾਈਵਰ ਤੇ ਉਸ ਦਾ ਸਾਥੀ ਵਾਲ ਵਾਲ ਬਚ ਗਏ। ਰਾਹਗੀਰਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਵਾਹਨਾਂ ਦਾ ਉਥੋਂ ਲੰਘਣਾ ਮੁਸ਼ਕਲ ਹੋ ਗਿਆ ਅਤੇ ਦੇਰ ਰਾਤ ਤੱਕ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈ। ਸਵੇਰ ਤੱਕ ਵਾਹਨਾਂ ਦੀ ਭਾਰੀ ਭੀੜ ਹੋ ਗਈ ਅਤੇ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ। ਇਸ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਰਸਤਾ ਡਾਇਵਰਟ ਕੀਤਾ ਅਤੇ ਆਵਾਜਾਈ ਤੋਂ ਕੁਝ ਰਾਹਤ ਮਿਲੀ।

Advertisement

Advertisement