ਵਿਧਾਇਕ ਵੱਲੋਂ ਸੜਕ ਉਸਾਰੀ ਦੀ ਸ਼ੁਰੂਆਤ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 26 ਜੂਨ
ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹਿੰਦ ਸ਼ਹਿਰ ਵਿੱਚ ਸਟੇਟ ਬੈਂਕ ਆਫ ਇੰਡੀਆਂ ਤੋਂ ਵਾਲਮੀਕਿ ਚੌਕ ਤੱਕ ਸੜਕ ‘ਤੇ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ‘ਤੇ ਲਗਪਗ 24 ਲੱਖ ਰੁਪਏ ਦੀ ਲਾਗਤ ਆਵੇਗੀ। ਸ਼ਹਿਰ ਵਾਸੀਆਂ ਨੇ ਸ੍ਰੀ ਰਾਏ ਅਤੇ ਹੋਰਾਂ ਦਾ ਸਵਾਗਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਪਾਵੇਲ, ਨੰਬਰਦਾਰ ਬੰਟੀ ਸੈਣੀ, ਹਰਵਿੰਦਰ ਸੂਦ ਬਿੱਟੂ, ਰਾਜੇਸ਼ ਕੁਮਾਰ, ਸਤੀਸ਼ ਲਟੌਰ, ਸਨੀ ਚੋਪੜਾ, ਤਰਸੇਮ ਉੱਪਲ, ਐਡਵੋਕੇਟ ਰਾਜੇਸ਼ ਉੱਪਲ, ਅਸ਼ੀਸ਼ ਅੱਤਰੀ, ਮੋਹਿਤ ਸੂਦ, ਪ੍ਰਿਤਪਾਲ ਜੱਸੀ, ਕੌਸਲਰ ਆਨੰਦ ਮੋਹਨ, ਪਵਨ ਕਾਲੜਾ ਕੌਂਸਲਰ, ਯਸ਼ਪਾਲ ਲਹੋਰੀਆ ਕੌਂਸਲਰ, ਮਨਦੀਪ ਸਿੰਘ ਪੌਲਾ, ਸੁਪਰਡੈਂਟ ਰਾਜਿੰਦਰ ਸਿੰਘ, ਆਰਕੇ ਸੂਦ ਆਦਿ ਹਾਜ਼ਰ ਸਨ।
ਇਸੇ ਦੌਰਾਨ ਵਿਧਾਇਕ ਲਖਵੀਰ ਸਿੰਘ ਰਾਏ ਨੇ ਆਮ-ਖਾਸ ਬਾਗ਼ ਸਰਹਿੰਦ ਵਿੱਚ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇੱਥੇ ਬਿਜਲੀ ਸਪਲਾਈ ਦੀ ਲਗਾਤਾਰਤਾ ਲਈ ਸੋਲਰ ਸਿਸਟਮ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਮਹੀਨੇ ਇੱਕ ਵਾਰਡ ਚੁਣ ਕੇ ਉਸਦੀ ਸਾਫ਼ ਸਫਾਈ ਕਰਵਾਈ ਜਾਵੇਗੀ।