ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਦੀ ਉਸਾਰੀ ਬਣੀ ਲੋਕਾਂ ਲਈ ‘ਸਿਰਦਰਦੀ’

08:06 AM Jul 05, 2024 IST
ਪਿੰਡ ਲੱਖਾ ਵਿੱਚ ਪੱਥਰਾਂ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਤੇ ਪਿੰਡ ਵਾਸੀ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਜੁਲਾਈ
ਲੰਬੇ ਸੰਘਰਸ਼ ਮਗਰੋਂ ਸ਼ੁਰੂ ਹੋਈ ਸੜਕ ਉਸਾਰੀ ਦੇ ਕੰਮ ਦੀ ਧੀਮੀ ਰਫ਼ਤਾਰ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ’ਚ ਪਿੰਡ ਲੱਖਾ ਦੇ ਸੜਕ ਕਿਨਾਰੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਾਂ ਕਰ ਰਹੇ ਛੋਟੇ ਕਾਰੋਬਾਰੀਆਂ ਨੂੰ ਘਰਾਂ ਤੇ ਦੁਕਾਨਾਂ ਆਦਿ ’ਚ ਲੱਗੇ ਸ਼ੀਸ਼ਿਆਂ ਆਦਿ ਦੇ ਟੁੱਟਣ ਅਤੇ ਕਿਸੇ ਬੇ-ਬਰ ਵਿਅਕਤੀ ਦਾ ਨੁਕਸਾਨ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ।
ਪੀੜਤ ਸੋਹਣ ਸਿੰਘ ਮਾਣੂੰਕੇ ਅਤੇ ਮਨਦੀਪ ਸਿੰਘ ਲੱਖਾ, ਹਰਪ੍ਰੀਤ ਸਿੰਘ ਲੱਖਾ, ਸੋਹਣ ਸਿੰਘ, ਮੀਤਾ ਸਿੰਘ, ਜਗਰਾਜ ਕੁਮਾਰ, ਗੁਰਦੀਪ ਸਿੰਘ, ਪ੍ਰੇਮ ਸਿੰਘ, ਲਾਡੀ ਸਿੰਘ, ਗੋਰਾ ਸਿੰਘ, ਹੈਪੀ ਸਿੰਘ, ਇਕਬਾਲ ਸਿੰਘ ਰੂੰਮੀ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਰਾਜਾ ਸਿੰਘ ਤੇ ਸਰਬਜੀਤ ਸਿੰਘ ਹਠੂਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਦਹਾਕਿਆਂ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਨਾਮੀਂ ਇਸ ਸੜਕ ਦੀ ਮੰਦੀ ਹਾਲਤ ਦੇ ਸਬੰਧ ’ਚ ਸੁਣਵਾਈ ਨਾ ਹੋਣ ਕਾਰਨ ਪਿੰਡ ਅਤੇ ਨੇੜਲੇ ਪਿੰਡਾਂ ਦੇ ਵਾਸੀਆਂ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਆਰੰਭਿਆ ਸੀ। ਕਈ ਦਿਨ ਇਹ ਮਾਰਗ ਲੋਕਾਂ ਵੱਲੋਂ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ ਪਰ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਇਸਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਗਈ।
ਹੁਣ ਚੋਣਾਂ ਵੀ ਲੰਘ ਗਈਆਂ ਹਨ, ਪਰ ਇਸ ਸੜਕ ਦਾ ਕੰਮ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ। ਸੜਕ ’ਤੇ ਪਾਏ ਪੱਥਰ ਭਾਰੀ ਵਾਹਨਾਂ ਦੇ ਟਾਇਰਾਂ ਨਾਲ ਬੁੱੜਕ ਕੇ ਆਲੇ-ਦੁਆਲੇ ਦੇ ਘਰਾਂ ਅਤੇ ਦੁਕਾਨਾਂ ਤੇ ਸੜਕ ’ਤੇ ਖੜ੍ਹੀਆਂ ਕਾਰਾਂ ਆਦਿ ਦੇ ਸ਼ੀਸ਼ਿਆਂ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 7 ਘਰਾਂ, 9 ਦੁਕਾਨਾਂ ਅਤੇ ਅਣਗਿਣਤ ਵਾਹਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਤੇ ਕਈ ਵਿਅਕਤੀ ਜ਼ਖਮੀ ਵੀ ਹੋ ਚੁੱਕੇ ਹਨ। ਪੀੜਤਾਂ ਰਣਜੀਤ ਸਿੰਘ ਪਿਰਤਾ ਸਿੰਘ ਬਾਸੀ, ਬਹਾਦਰ ਸਿੰਘ, ਜਸਦੀਪ ਸਿੰਘ, ਅਮਰਜੀਤ ਸਿੰਘ ਤੇ ਤਾਰਾ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸੜਕ ਦਾ ਕੰਮ ਜਲਦੀ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ’ਤੇ ਮਜਬੂਰੀਵੱਸ ਉਨ੍ਹਾਂ ਨੂੰ ਸੰਘਰਸ਼ ਮੁੜ ਸ਼ੁਰੂ ਕਰਨਾ ਪਵੇਗਾ। ਵਿਭਾਗ ਦੇ ਜੇ.ਈ ਕਰਮਜੀਤ ਸਿੰਘ ਨੇ ਆਖਿਆ ਕਿ ਸੜਕ ਦਾ ਕੰਮ ਜਲਦੀ ਨੇਪਰੇ ਚੜ੍ਹਾਇਆ ਜਾਵੇਗਾ।

Advertisement

Advertisement
Advertisement