Road Accident: ਸਕੂਲ ਵੈਨ ਤੇ ਬੱਸ ਦੀ ਟੱਕਰ ਕਾਰਨ ਵਿਦਿਆਰਥਣ ਦੀ ਮੌਤ, ਚਾਰ ਜ਼ਖਮੀ
12:34 PM Dec 19, 2024 IST
ਜਸਵੰਤ ਜੱਸ
ਫਰੀਦਕੋਟ, 19 ਦਸੰਬਰ
ਫਰੀਦਕੋਟ ਨੇੜਲੇ ਪਿੰਡ ਕਲੇਰ ਵਿਖੇ ਵੀਰਵਾਰ ਸਵੇਰੇ ਸਕੂਲ ਦੀ ਇੱਕ ਵੈਨ ਅਤੇ ਰਾਜ ਟਰਾਂਸਪੋਰਟ ਬੱਸ ਦੀ ਆਪਸੀ ਟੱਕਰ ਹੋ ਗਈ ਜਿਸ ਨਾਲ ਸਕੂਲ ਵੈਨ ਵਿੱਚ ਬੈਠੀਆਂ ਚਾਰ ਵਿਦਿਆਰਥਣਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਦੋਂ ਕਿ ਇੱਕ ਵਿਦਿਆਰਥਣ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਜ਼ਖ਼ਮੀ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਤੇ ਹਸਪਤਾਲ ਵਿੱਚ ਮਿਲਣ ਉਪਰੰਤ ਕਿਹਾ ਕਿ ਜ਼ਖ਼ਮੀ ਵਿਦਿਆਰਥਣਾਂ ਦੀ ਸਿਹਤ ਠੀਕ ਹੈ ਤੇ ਉਨ੍ਹਾਂ ਨੂੰ ਬਿਹਤਰੀਨ ਇਲਾਜ ਦਿੱਤਾ ਜਾ ਰਿਹਾ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਬੱਸ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਖਮੀ ਵਿਦਿਆਰਥੀ ਸ਼ਹੀਦ ਗੰਜ ਪਬਲਿਕ ਸਕੂਲ ਦੇ ਹਨ ਅਤੇ ਇਹ ਸਾਰੇ ਪਿੰਡ ਢੁੱਡੀ ਨਾਲ ਸਬੰਧਤ ਹਨ। ਕੋਲ ਦੀ ਜਾ ਰਹੀ ਇੱਕ ਕਾਰ ਵੀ ਇਸ ਹਾਦਸੇ ਦੀ ਲਪੇਟ ਵਿੱਚ ਆ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਵੈਨ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
Advertisement
Advertisement