ਸੜਕ ਹਾਦਸਾ: ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ
01:48 PM May 19, 2025 IST
ਸੜਕ ਠੇਕੇਦਾਰਾਂ ਖਿਲਾਫ਼ ਕਾਰਵਾਈ ਨੂੰ ਲੈਕੇ ਧਰਨਾ ਦੇ ਰਹੇ ਨਜ਼ਦੀਕੀ ਅਤੇ ਜਥੇਬੰਦੀਆਂ ਦੇ ਕਾਰਕੁੰਨ। ਫੋਟੋ : ਰਾਜਵਿੰਦਰ ਰੌਂਤਾ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 19 ਮਈ
Advertisement
ਸ਼ਨਿਚਰਵਾਰ ਦੀ ਰਾਤ ਵਾਪਰੇ ਇਕ ਹਾਦਸੇ ਵਿਚ ਕਬੱਡੀ ਖਿਡਾਰੀ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਕਾਰਨ ਸੜਕ ਠੇਕੇਦਾਰ ਵਿਰੁੱਧ ਚੱਲ ਰਿਹਾ ਧਰਨ ਅੱਜ ਦੂਜੇ ਦਿਨ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਮਾਰਗ ਸਥਿਤ ਪਿੰਡ ਖੋਟੇ ਵਿਖੇ ਨਿਰਮਾਣ ਅਧੀਨ ਕੌਮੀ ਸੜਕ ’ਤੇ ਇਕ ਪਾਸੇ ਬਣਾਈ ਜਾ ਰਹੀ ਉੱਚੀ ਪੁਲੀ ਨਿਰਮਾਣ ਅਧੀਨ ਹੈ, ਜਿਸ ਨਾਲ ਕਾਰ ਟਕਰਾਉਣ ਕਰਕੇ ਪਿੰਡ ਰੌਂਤਾ ਦੇ ਕਬੱਡੀ ਖਿਡਾਰੀ ਸੁਰਜੀਤ ਸਿੰਘ (37) ਦੀ ਮੌਤ ਹੋ ਗਈ ਅਤੇ ਪੁੱਤਰ ਸੁਰਜੀਤ ਸੀਤੀ ਗੰਭੀਰ ਜ਼ਖਮੀ ਹੋ ਗਿਆ ਸੀ।
ਇਸ ਮੌਕੇ ਮੌਜੂਦ ਕਿਸਾਨ ਯੂਨੀਅਨਾਂ ਅਤੇ ਪਰਿਵਾਰਕ ਮੈਂਬਰਾਂ ਜਗਸੀਰ ਸਿੰਘ, ਰਾਜਾ ਸਿੰਘ, ਮੇਲਾ ਸਿੰਘ, ਅਗਵਾੜ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਠੇਕੇਦਾਰ ਵਿਰੁੱਧ ਧਾਰਾ 304 ਏ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਲਈ ਢੁਕਵੀਂ ਨਕਦ ਸਹਾਇਤਾ ਦੀ ਵੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
Advertisement
Advertisement