ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਚਕੂਲਾ-ਹਰਿਦੁਆਰ ਹਾਈਵੇਅ ’ਤੇ ਸੜਕ ਧੱਸੀ

07:59 AM Aug 02, 2024 IST
ਪੰਚਕੂਲਾ-ਹਰਿਦੁਆਰ ਹਾਈਵੇਅ ਦਾ ਯਮੁਨਾਨਗਰ ਦੇ ਪਿੰਡ ਗੋਲਨਪੁਰਾ ਲਾਗੇ ਧੱਸਿਆ ਹਿੱਸਾ ਅਤੇ ਟੋਏ ਵਿੱਚ ਫਸਿਆ ਟਰੱਕ।

ਪੱਤਰ ਪ੍ਰੇਰਕ
ਯਮੁਨਾਨਗਰ, 1 ਅਗਸਤ
ਪਿੰਡ ਗੋਲਨਪੁਰਾ ਨੇੜੇ ਨੈਸ਼ਨਲ ਹਾਈਵੇਅ ਨੰਬਰ 344 ’ਤੇ ਸੜਕ ਦਾ ਇੱਕ ਵੱਡਾ ਹਿੱਸਾ ਅਚਾਨਕ ਧੱਸ ਗਿਆ, ਜਿਸ ਦੇ ਚਲਦਿਆਂ ਇੱਕ ਟਰੱਕ ਜੋ ਕਿ ਸਹਾਰਨਪੁਰ ਤੋਂ ਅੰਬਾਲਾ ਵੱਲ ਜਾ ਰਿਹਾ ਸੀ ਵੀ ਸੜਕ ’ਚ ਪਏ ਲਗਪਗ 6 ਫੁੱਟ ਡੂੰਘੇ ਟੋਏ ਵਿੱਚ ਧੱਸ ਗਿਆ। ਹਾਈਵੇਅ ’ਤੇ ਸੜਕ ਧੱਸਣ ਦਾ ਕਾਰਨ ਮੀਂਹ ਨਹੀਂ ਸਗੋਂ ਹਾਈਵੇਅ ਦੇ ਹੇਠਾਂ ਵਿਛਾਇਆ ਸੀਵਰੇਜ ਦਾ ਵੱਡਾ ਪਾਈਪ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਹੇਠਾਂ ਤੋਂ ਜ਼ਮੀਨ ਖਾਲੀ ਹੋ ਗਈ ਸੀ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਕਾਂਵੜੀਆਂ ਦਾ ਇੱਕ ਵੱਡਾ ਕਾਫਲਾ ਇਸ ਹਾਈਵੇਅ ਤੋਂ ਲੰਘ ਰਿਹਾ ਸੀ ਜੇਕਰ ਇਹ ਟਰੱਕ ਟੋਏ ਵਿੱਚ ਨਾ ਪਲਟਦਾ ਤਾਂ ਅੱਜ ਸਵੇਰੇ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਸੜਕ 5 ਤੋਂ 7 ਫੁੱਟ ਤੱਕ ਧੱਸ ਗਈ ਹੈ ਪਰ ਬਾਅਦ ਵਿੱਚ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਇਸ ਪਾਸੇ ਦੀ ਆਵਾਜਾਈ ਨੂੰ ਰੋਕ ਦਿੱਤਾ। ਭਾਵੇਂ ਸੜਕੀ ਆਵਾਜਾਈ ਕੰਟਰੋਲ ਵਿੱਚ ਹੈ ਫਿਰ ਵੀ ਦੂਜੇ ਪਾਸੇ ਦੀ ਸੜਕ ਵੀ ਧੱਸਣ ਦਾ ਖਤਰਾ ਹੈ। ਅੱਜ ਸਵੇਰੇ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਦੇਰ ਰਾਤ ਦੀ ਘਟਨਾ ਹੈ ਅਤੇ ਸਵੇਰੇ 9 ਵਜੇ ਤੱਕ ਵੀ ਨੈਸ਼ਨਲ ਹਾਈਵੇ ਦਾ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸੀ। ਪਿੰਡ ਦੇ ਲੋਕ ਪਾਣੀ ਦੀ ਕਿਸੇ ਲੀਕੇਜ ਨੂੰ ਲੈ ਕੇ ਚਿੰਤਾ ਵਿੱਚ ਹਨ।

Advertisement

Advertisement
Advertisement