ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਓ ਪਲਾਂਟ ਮਾਲਕ ਵੇਚ ਰਹੇ ਨੇ ਜ਼ਮੀਨੀ ਖਾਰਾ ਪਾਣੀ

06:55 AM Jun 19, 2024 IST

ਨਿੱਜੀ ਪੱਤਰ ਪ੍ਰੇਰਕ
ਮਲੋਟ, 18 ਜੂਨ
ਫਿਲਟਰ ਵਾਲੇ ਪਾਣੀ ਦੀ ਆੜ ਹੇਠ ਜ਼ਿਆਦਾਤਰ ਘਰਾਂ ਅਤੇ ਦੁਕਾਨਾਂ ’ਤੇ 10-20 ਰੁਪਏ ਪ੍ਰਤੀ ਕੇਨੀ ਜ਼ਮੀਨੀ ਪਾਣੀ ਵੇਚਿਆ ਜਾ ਰਿਹਾ ਹੈ। ਪਾਣੀ ਦੀ ਸ਼ੁੱਧਤਾ ਨੂੰ ਮਾਪਣ ਲਈ ਕੋਈ ਮਸ਼ੀਨ ਜਾਂ ਮੀਟਰ ਵਗ਼ੈਰਾ ਮੌਕੇ ’ਤੇ ਉਪਲਬਧ ਨਾ ਹੋਣ ਦਾ ਫ਼ਾਇਦਾ ਉਠਾਉਂਦਿਆਂ, ਸ਼ਹਿਰ ਵਿਚ ਖੁੱਲ੍ਹੇ ਸੈਂਕੜੇ ਆਰਓ ਪਲਾਂਟਾਂ ਵਾਲੇ ਜ਼ਮੀਨਦੋਜ਼ ਖਾਰਾ ਪਾਣੀ ਹੀ ਸਪਲਾਈ ਕਰ ਰਹੇ ਹਨ ਜਦਕਿ ਇਸ ਖੇਤਰ ਦਾ ਹੇਠਲਾ ਪਾਣੀ ਪਹਿਲਾਂ ਹੀ ਅੱਤ ਦਰਜੇ ਮਾੜਾ ਹੈ। ਸੈਂਕੜੇ ਲੋਕ ਇਸੇ ਪਾਣੀ ਨੂੰ ਪੀਣ ਕਰਕੇ ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ। ਇਥੇ ਵੱਖ-ਵੱਖ ਗਲੀਆਂ ਮੁਹੱਲਿਆਂ ’ਚ ਸਥਿਤ ਘਰਾਂ ’ਚ ਬਿਨਾਂ ਮਨਜ਼ੂਰੀ ਤੋਂ ਹੀ ਵੱਡੀ ਪੱਧਰ ’ਤੇ ਆਰਓ ਪਲਾਂਟ ਥੜੱਲੇ ਨਾਲ ਚੱਲ ਰਹੇ ਹਨ, ਕਈ ਆਰਓ ਪਲਾਂਟ ਤਾਂ ਸਿਰਫ ਖ਼ਾਨਾਪੂਰਤੀ ਹੀ ਹਨ। ਉਧਰ ਇਸ ਬਾਬਤ ਸਖ਼ਤ ਕਾਰਵਾਈ ਅਮਲ ’ਚ ਲਿਆਉਣ ਦੀ ਬਜਾਏ ਸਿਹਤ ਵਿਭਾਗ ਅਵੇਸਲਾ ਹੋ ਕੇ ਬੈਠਾ ਹੈ। ਸੀਨੀਅਰ ਮੈਡੀਕਲ ਅਫਸਰ, ਮਲੋਟ ਸੁਨੀਲ ਬਾਂਸਲ ਨੇ ਕਿਹਾ ਕਿ ਪਾਣੀ ਦੇ ਨਮੂਨੇ ਲੈ ਕੇ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਲਿਖਤ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਪਰ ਸ਼ਿਕਾਇਤ ਮਿਲਦਿਆਂ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement