‘ਅਗਨੀ’ ਮਿਜ਼ਾਈਲ ਦੇ ਪਿਤਾਮਾ ਆਰਐੱਨ ਅਗਰਵਾਲ ਦਾ ਦੇਹਾਂਤ
06:44 AM Aug 17, 2024 IST
Advertisement
ਹੈਦਰਾਬਾਦ: ਅਗਨੀ ਮਿਜ਼ਾਈਲ ਦੇ ਪਿਤਾਮਾ ਮੰਨੇ ਜਾਂਦੇ ਆਰਐੱਨ ਅਗਰਵਾਲ ਦਾ ਇੱਥੇ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਸੂਤਰਾਂ ਨੇ ਦੱਸਿਆ ਕਿ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਅਗਰਵਾਲ ਦਾ ਉਮਰ ਸਬੰਧੀ ਵਿਗਾੜਾਂ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਹੈਦਰਾਬਾਦ ਵਿੱਚ ‘ਅਗਨੀ’ ਪ੍ਰੋਗਰਾਮ ਦੇ ਡਾਇਰੈਕਟਰ ਤੇ ਏਐੱਸਐੱਲ (ਐਡਵਾਂਸਡ ਸਿਸਟਮ ਲੈਬਾਰਟਰੀ) ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਭਾਰਤ ਦੇ ‘ਮਿਜ਼ਾਈਲ ਮੈਨ’ ਤੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਈਜੀਐੱਮਡੀਪੀ ਦੀ ਸ਼ੁਰੂਆਤ ਕੀਤੀ ਸੀ ਤੇ ਅਗਨੀ ਪ੍ਰੋਗਰਾਮ ਇਸ ਦਾ ਅਹਿਮ ਹਿੱਸਾ ਸੀ। -ਪੀਟੀਆਈ
Advertisement
Advertisement
Advertisement