ਆਰਜੇਡੀ ਵੱਲੋਂ ਇੱਕ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ
08:33 AM Apr 14, 2024 IST
ਪਟਨਾ, 13 ਅਪਰੈਲ
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਨੇ ਲੋਕ ਸਭਾ ਚੋਣਾਂ ਲਈ ਅੱਜ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਦੇਸ਼ ਦੇ ਇੱਕ ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਅਤੇ ਰੱਖੜੀ ਮੌਕੇ ਗ਼ਰੀਬ ਪਰਿਵਾਰਾਂ ਦੀਆਂ ‘ਭੈਣਾਂ’ ਨੂੰ ਪ੍ਰਤੀ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਆਰਜੇਡੀ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ ‘ਪਰਿਵਰਤਨ ਪੱਤਰ’ ਨਾਮ ਦਿੱਤਾ ਹੈ। ਆਰਜੇਡੀ ਦੇ ਪਰਿਵਰਤਨ ਪੱਤਰ ਵਿੱਚ ਲੋਕਾਂ ਨਾਲ 24 ਵਾਅਦੇ ਕੀਤੇ ਗਏ ਹਨ। ਯਾਦਵ ਨੇ ਇੱਥੇ ਮਨੋਰਥ ਪੱਤਰ ਜਾਰੀ ਕਰਨ ਦੌਰਾਨ ਕਿਹਾ, ‘‘ਅਸੀਂ ਅੱਜ ਪਰਿਵਰਤਨ ਪੱਤਰ ਜਾਰੀ ਕੀਤਾ ਹੈ, ਅਸੀਂ 2024 ਦੀਆਂ ਚੋਣਾਂ ਲਈ 24 ਵਚਨ ਲੈ ਕੇ ਆਏ ਹਾਂ। ਬਿਹਾਰ ਦੇ ਵਿਕਾਸ ਲਈ ਅੱਜ ਅਸੀਂ ਜੋ ਵੀ ਵਾਅਦਾ ਕਰਾਂਗੇ ਉਸ ਨੂੰ ਪੂਰਾ ਕਰਾਂਗੇ।’’ -ਪੀਟੀਆਈ
Advertisement
Advertisement