ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਤੇਸ਼ ਨੇ ਜੈਨੇਲੀਆ ਦੇ ਜਨਮ ਦਿਨ ਮੌਕੇ ਲਿਖਿਆ ਭਾਵੁਕ ਪੱਤਰ

08:56 AM Aug 06, 2023 IST

ਮੁੰਬਈ: ਅਦਾਕਾਰ ਰਿਤੇਸ਼ ਦੇਸ਼ਮੁੱਖ ਨੇ ਆਪਣੀ ਪਤਨੀ ਜੈਨੇਲੀਆ ਦੇਸ਼ ਮੁੱਖ ਦੇ ਜਨਮ ਦਿਨ ਮੌਕੇ ਅੱਜ ਇੱਕ ਭਾਵੁਕ ਨੋਟ ਸਾਂਝਾ ਕੀਤਾ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਦਾਕਾਰ ਨੇ ਜੈਨੇਲੀਆ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੇਰੀ ਸਭ ਤੋਂ ਚੰਗੀ ਦੋਸਤ, ਮੇਰੀ ਸਭ ਤੋਂ ਵੱਡੀ ਆਲੋਚਕ, ਮੇਰੀ ਸਭ ਤੋਂ ਵੱਡੀ ਸਮਰਥਕ, ਹਰ ਜੁਰਮ ਵਿੱਚ ਮੇਰੀ ਸਾਥੀ, ਮੇਰਾ ਉਤਸ਼ਾਹ ਵਧਾਉਣ ਵਾਲੀ, ਮੇਰੀ ਜ਼ਿੰਦਗੀ ਦੀ ਲੜੀ, ਮੇਰੀ ਸਭ ਕੁਝ ਨੂੰ... ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਮੇਰੀ ਜ਼ਿੰਦਗੀ ਵਿੱਚ ਆ ਕੇ ਇਸ ਨੂੰ ਕੀਮਤੀ ਬਣਾਉਣ ਲਈ ਧੰਨਵਾਦ। ਮੇਰਾ ਸੱਚ ਬਣ ਕੇ ਹਰ ਪਲ ਮੇਰੇ ਨਾਲ ਰਹਿਣ ਲਈ ਧੰਨਵਾਦ... ਮਾਝੀ ਬਾਇਕੋ... ਮਾਂਝ ਵੇਦ... ਬਹੁਤ ਸਾਰਾ ਪਿਆਰ।’ ਅਦਾਕਾਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ’ਤੇ ਜੋੜੀ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਰੀਆ ਚੱਕਰਬਰਤੀ ਨੇ ਕਿਹਾ, ‘ਜਨਮ ਦਿਨ ਮੁਬਾਰਕ ਹੋਵੇ ਪਿਆਰੀ... ਬਹੁਤ ਸਾਰਾ ਪਿਆਰ।’ ਇੱਕ ਪ੍ਰਸ਼ੰਸਕ ਨੇ ਕਿਹਾ, ‘ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ।’ ਜ਼ਿਕਰਯੋਗ ਹੈ ਕਿ ਰਿਤੇਸ਼ ਤੇ ਜੈਨੇਲੀਆ ਨੇ 2003 ਵਿੱਚ ਫਿਲਮ ‘ਤੁਝੇ ਮੇਰੀ ਕਸਮ’ ਰਾਹੀਂ ਫਿਲਮ ਜਗਤ ’ਚ ਨਵੀਂ ਸ਼ੁਰੂਆਤ ਕੀਤੀ ਸੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧੀ ਅਤੇ ਦੋਵੇਂ ਇੱਕ ਦੂਜੇ ਦੇ ਕਰੀਬ ਆਏ ਸਨ। ਲੰਬੀ ਦੋਸਤੀ ਮਗਰੋਂ ਦੋਵਾਂ ਨੇ 3 ਫਰਵਰੀ 2012 ਨੂੰ ਵਿਆਹ ਕਰਵਾ ਲਿਆ ਸੀ। -ਏਐੱਨਆਈ

Advertisement

Advertisement