For the best experience, open
https://m.punjabitribuneonline.com
on your mobile browser.
Advertisement

ਰਿਤੇਸ਼ ਭੱਟ ਰਾਮ ਲੀਲਾ ਕਮੇਟੀ ਦੇ ਮੁੜ ਪ੍ਰਧਾਨ ਬਣੇ

07:52 AM Jul 09, 2024 IST
ਰਿਤੇਸ਼ ਭੱਟ ਰਾਮ ਲੀਲਾ ਕਮੇਟੀ ਦੇ ਮੁੜ ਪ੍ਰਧਾਨ ਬਣੇ
ਰਾਮ ਲੀਲਾ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਰਿਤੇਸ਼ ਭੱਟ।
Advertisement

ਜਗਰਾਉਂ:

Advertisement

ਰਾਮ ਲੀਲਾ ਕਮੇਟੀ ਦੀ ਮੀਟਿੰਗ ਅੱਜ ਇੱਥੇ ਚੇਅਰਮੈਨ ਪੁਸ਼ਪਿੰਦਰ ਮਲਹੋਤਰਾ ਜੋਆਏ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪੰਡਿਤ ਦੇਵਵਰਤ ਅਤੇ ਐਡਵੋਕੇਟ ਰੋਹਿਤ ਅਰੋੜਾ ਨੇ ਰਿਤੇਸ਼ ਭੱਟ ਦਾ ਨਾਮ ਪ੍ਰਧਾਨ ਲਈ ਪੇਸ਼ ਕੀਤਾ ਜਿਸ ਨੂੰ ਮੀਟਿੰਗ ਵਿੱਚ ਹਾਜ਼ਰ ਸ਼ਹਿਰ ਵਾਸੀਆਂ ਨੇ ਸਵੀਕਾਰ ਕੀਤਾ। ਰਿਤੇਸ਼ ਭੱਟ ਲਗਾਤਾਰ ਦੂਜੀ ਵਾਰ ਸਰਬਸੰਮਤੀ ਨਾਲ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਚੁਣੇ ਗਏ। ਸ੍ਰੀ ਭੱਟ ਨੇ ਦੱਸਿਆ ਕਿ ਭਲਕੇ ਨੌਂ ਜੁਲਾਈ ਨੂੰ ਭਗਵਾਨ ਮਹਾਂਵੀਰ ਦਾ ਝੰਡਾ ਸ਼ਾਮ ਨੂੰ ਪੰਜ ਵਜੇ ਚੜ੍ਹਾਇਆ ਜਾਵੇਗਾ। ਮੀਟਿੰਗ ਵਿੱਚ ਰਾਜੇਸ਼ ਕਤਿਆਲ, ਸਤਿੰਦਰਪਾਲ ਸਿੰਘ ਗਰੇਵਾਲ, ਰਮੇਸ਼ ਕਤਿਆਲ, ਰਾਜਕੁਮਾਰ ਮਲਹੋਤਰਾ, ਵਿਜੇ ਸਭਰਵਾਲ, ਅੰਕੁਸ਼ ਢੀਂਗਰਾ, ਸੰਜੀਵ ਚੋਪੜਾ, ਪਰਦੀਪ ਬੱਬੂ, ਕਾਲਾ ਸ਼ਰਮਾ, ਰਜੇਸ਼ ਬੌਬੀ, ਵਿਜੇ ਕੁਮਾਰ, ਰਾਜੀਵ ਵਰਮਾ, ਮਨੀ ਗਰਗ, ਪ੍ਰਿੰਸ ਵਰਮਾ, ਸਰਬਜੀਤ ਲੰਕਾ, ਮਦਨ ਸ਼ਰਮਾ, ਹਨੀ ਜੈਨ, ਕੇਸ਼ਵ ਗੋਇਲ, ਪੰਕਜ ਗੋਇਲ, ਲਵਲੀ ਸ਼ਰਮਾ, ਰਾਹੁਲ ਮਲਹੋਤਰਾ, ਸ਼ਕਤੀ ਸ਼ਰਮਾ, ਐਡਵੋਕੇਟ ਵਿਵੇਕ ਭਾਰਦਵਾਜ, ਅੰਕਿਤ ਗਰਗ, ਨੀਟਾ ਸੱਭਰਵਾਲ ਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement