For the best experience, open
https://m.punjabitribuneonline.com
on your mobile browser.
Advertisement

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਿਮਾਰੀਆਂ ਦਾ ਖ਼ਤਰਾ

06:53 AM Jun 17, 2024 IST
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਿਮਾਰੀਆਂ ਦਾ ਖ਼ਤਰਾ
ਅਮਲੋਹ-ਖਨਿਆਣ ਮਾਰਗ ਉੱਪਰ ਖੜ੍ਹਾ ਪਾਣੀ।
Advertisement

ਰਾਮ ਸਰਨ ਸੂਦ
ਅਮਲੋਹ, 16 ਜੂਨ
ਅਮਲੋਹ-ਖਨਿਆਣ ਮਾਰਗ ਉੱਪਰ ਮਾਘੀ ਮੈਮੋਰੀਅਲ ਕਾਲਜ ਅਮਲੋਹ ਨਜ਼ਦੀਕ ਗੰਦਾ ਪਾਣੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਸੜਕ ’ਤੇ ਭਰਿਆ ਹੋਇਆ ਹੈ। ਇਸ ਕਾਰਨ ਪੈਦਾ ਹੋਈ ਗੰਦਗੀ ਤੋਂ ਮੱਛਰ ਦੀ ਭਰਮਾਰ ਹੈ ਤੇ ਲੋਕ ਬਿਮਾਰੀ ਫੈਲਣ ਦੇ ਡਰੋਂ ਸਹਿਮੇ ਹੋਏ ਹਨ। ਲੋਕਾਂ ਨੇ ਕਿਹਾ ਕਿ ਇਕ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਘਰ ਫਰਿੱਜ ਅਤੇ ਗ਼ਮਲਿਆਂ ਆਦਿ ਵਿੱਚ ਖੜ੍ਹਾ ਪਾਣੀ ਚੈੱਕ ਕੀਤਾ ਕਰ ਕੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ ਜਦੋਂਕਿ ਸੜਕਾਂ ’ਤੇ ਫੈਲੀ ਗੰਦਗੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਮੱਛਰ ਦੀ ਭਰਮਾਰ ਹੈ ਤੇ ਬਦਬੂ ਕਾਰਨ ਰਾਹਗੀਰ ਅਤੇ ਨਜ਼ਦੀਕ ਰਹਿੰਦੇ ਲੋਕ ਪ੍ਰੇਸ਼ਾਨ ਹਨ।
ਉਨ੍ਹਾਂ ਦੱਸਿਆ ਕਿ ਇੱਥੋਂ ਨਜ਼ਦੀਕ ਹੀ ਕਾਲਜ ਦਾ ਗਰਾਊਂਡ ਹੈ ਜਿੱਥੇ ਸਵੇਰੇ-ਸ਼ਾਮ ਬੱਚੇ ਖੇਡਣ ਆਉਂਦੇ ਹਨ। ਇਸ ਤੋਂ ਇਲਾਵਾ ਮੰਦਰ, ਗਊਸ਼ਾਲਾ ਰਾਮ ਬਾਗ ਵਿੱਚ ਜਾਣ ਵਾਲੇ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸੜਕ ਤੋਂ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਤੇ ਸਕੂਲੀ ਬੱਚੇ ਵੀ ਲੰਘਦੇ ਹਨ। ਇਸ ਸਬੰਧੀ ਸਮਾਜ ਸੇਵੀ ਕੁਲਦੀਪ ਮੋਦੀ ਨੇ ਦੱਸਿਆ ਕਿ ਉਸ ਵੱਲੋਂ ਕਈ ਵਾਰ ਇਹ ਮਾਮਲਾ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਪਰ ਕੋਈ ਸੁਧਾਰ ਨਹੀਂ ਹੋਇਆ। ਲੋਕਾਂ ਦੀ ਮੰਗ ਹੈ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ।
ਇਸ ਸਬੰਧੀ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।

Advertisement

Advertisement
Advertisement
Author Image

Advertisement