ਪੰਜਾਬ ਫੁਟਬਾਲ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਬਣੇ ਰਿਸ਼ੀਪਾਲ
06:16 AM Jan 05, 2025 IST
ਪੱਤਰ ਪ੍ਰੇਰਕ
ਸੁਨਾਮ ਉਧਮ ਸਿੰਘ ਵਾਲਾ, 4 ਜਨਵਰੀ
ਨਾਮਵਰ ਫੁਟਬਾਲ ਖਿਡਾਰੀ ਅਤੇ ਸਾਬਕਾ ਕੌਂਸਲਰ ਰਿਸ਼ੀਪਾਲ ਖੇਰਾ ਨੂੰ ਪੰਜਾਬ ਫੁਟਬਾਲ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਿਸ਼ੀਪਾਲ ਖੇਰਾ ਨੇ ਫੁਟਬਾਲ ਐਸੋਸੀਏਸ਼ਨ ਪੰਜਾਬ ਦੇ ਕਾਰਜਕਾਰੀ ਮੈਂਬਰ ਨਿਯੁਕਤ ਹੋਣ ’ਤੇ ਸਮੀਰ ਥਾਪਰ ਪ੍ਰਧਾਨ ਪੰਜਾਬ ਫੁਟਬਾਲ ਐਸੋਸੀਏਸ਼ਨ, ਹਰਜਿੰਦਰ ਸਿੰਘ, ਵਿਜੇ ਬਾਲੀ ਤੇ ਅਨਿਰੁਧ ਵਸ਼ਿਸ਼ਟ ਦਾ ਵਿਸ਼ੇਸ਼ ਧੰਨਵਾਦ ਕੀਤਾ। ਰਿਸ਼ੀਪਾਲ ਖੇਰਾ ਦੀ ਨਿਯੁਕਤੀ ’ਤੇ ਚੰਦਰ ਸ਼ੇਖਰ ਬੀਐੱਸਐੱਫ, ਵਿਜੇਪਾਲ ਪੰਜਾਬ ਪੁਲੀਸ ਤੇ ਸੰਜੀਵ ਕੁਮਾਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
Advertisement
Advertisement