For the best experience, open
https://m.punjabitribuneonline.com
on your mobile browser.
Advertisement

ਚੋਣ ਸਰਵੇਖਣ ’ਚ ਰਿਸ਼ੀ ਸੂਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਮਿਲ ਸਕਦੀ ਹੈ ਵੱਡੀ ਹਾਰ

05:04 PM Mar 31, 2024 IST
ਚੋਣ ਸਰਵੇਖਣ ’ਚ ਰਿਸ਼ੀ ਸੂਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਮਿਲ ਸਕਦੀ ਹੈ ਵੱਡੀ ਹਾਰ
Advertisement

ਲੰਡਨ, 31 ਮਾਰਚ
ਸਿਵਲ ਸੁਸਾਇਟੀ ਕੰਪੇਨ ਆਰਗੇਨਾਈਜੇਸ਼ਨ ਵੱਲੋਂ ਜਾਰੀ ਕੀਤੇ ਗਏ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਾਕਮ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇੱਥੋਂ ਤੱਕ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਉੱਤਰੀ ਯਾਰਕਸ਼ਾਇਰ ਵਿਚੋਂ ਆਪਣੀ ਸੀਟ ਬਚਾਉਣੀ ਮੁਸ਼ਕਲ ਹੋ ਜਾਵੇਗੀ। ਇਹ ਸਰਵੇਖਣ ਬੈਸਟ ਫਾਰ ਬ੍ਰਿਟੇਨ ਵੱਲੋਂ 15,029 ਵਿਅਕਤੀਆਂ ’ਤੇ ਕੀਤਾ ਗਿਆ ਜਿਸ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਨੂੰ 45 ਫੀਸਦੀ ਵੋਟ ਸ਼ੇਅਰ ਨਾਲ ਕੰਜ਼ਰਵੇਟਰਾਂ ’ਤੇ 19 ਅੰਕਾਂ ਨਾਲ ਲੀਡ ਲੈਂਦੇ ਹੋਏ ਦਿਖਾਇਆ ਗਿਆ ਹੈ। ਇਸ ਸਰਵੇਖਣ ਵਿਚ ਹਾਕਮ ਧਿਰ ਨੂੰ ਸੌ ਤੋਂ ਵੱਧ ਸੀਟਾਂ ਹਾਸਲ ਹੋ ਸਕਦੀਆਂ ਹਨ ਜਦਕਿ ਵਿਰੋਧੀ ਲੇਬਰ ਪਾਰਟੀ 468 ਸੀਟਾਂ ਜਿੱਤ ਸਕਦੀ ਹੈ। ਇਹ ਆਮ ਚੋਣਾਂ ਵਿੱਚ ਕੰਜ਼ਰਵੇਟਿਵਾਂ ਲਈ ਹੁਣ ਤੱਕ ਦਾ ਸਭ ਤੋਂ ਮਾੜਾ ਨਤੀਜਾ ਸਾਬਤ ਹੋਵੇਗਾ।

Advertisement

Advertisement
Author Image

sukhitribune

View all posts

Advertisement
Advertisement
×