ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਰਤਾਨਵੀ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਮੰਦਰ ਪਹੁੰਚੇ ਰਿਸ਼ੀ ਸੂਨਕ ਤੇ ਕੀਰ ਸਟਾਰਮਰ

05:14 PM Jun 30, 2024 IST
ਲੰਡਨ ਵਿੱਚ ਮੰਦਰ ’ਚ ਪੂਜਾਰੀਆਂ ਨਾਲ ਪ੍ਰਧਾਨ ਮੰਤਰੀ ਰਿਸ਼ੀ ਸੂਨਕ। -ਫੋਟੋ: ਪੀਟੀਆਈ

ਲੰਡਨ, 30 ਜੂਨ
ਬਰਤਾਨੀਆ ਵਿੱਚ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਆਖਰੀ ਹਫ਼ਤੇ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਇਸ  ਅਹੁਦੇ ਦੇ ਉਮੀਦਵਾਰ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਬਰਤਾਨਵੀ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਮੰਦਰ ਪਹੁੰਚੇ। ਸੂਨਕ (44) ਐਤਵਾਰ ਨੂੰ ਨੈਸਡੈਨ ਵਿੱਚ ਬੀਏਪੀਐੱਸ ਸ੍ਰੀ ਸਵਾਮੀਨਾਰਾਇਣ ਮੰਦਰ ਪਹੁੰਚੇ ਤਾਂ ਦੂਜੇ ਪਾਸੇ ਸਟਾਰਮਰ (61) ਸ਼ੁੱਕਰਵਾਰ ਨੂੰ ਉੱਤਰੀ ਲੰਡਨ ਦੇ ਕਿੰਗਜ਼ਬਰੀ ਵਿੱਚ ਸਥਿਤ ਸਵਾਮੀ ਨਾਰਾਇਣ ਮੰਦਰ ਪਹੁੰਚੇ। ਦੋਹਾਂ ਆਗੂਆਂ ਵੱਲੋਂ ਇਹ ਕਦਮ ਬਰਤਾਨਵੀ ਹਿੰਦੂ ਸੰਗਠਨਾਂ ਦੇ ਇਕ ਪ੍ਰਮੁੱਖ ਸਮੂਹ ਵੱਲੋਂ ਬਰਤਾਨੀਆ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਹਿਲੀ ਵਾਰ ਜਾਰੀ ਕੀਤੇ ਗਏ ‘ਹਿੰਦੂ ਮੈਨੀਫੈਸਟੋ’ ਤੋਂ ਬਾਅਦ ਉਠਾਇਆ ਗਿਆ ਹੈ। ਇਸ ਮੈਨੀਫੈਸਟੋ ਵਿੱਚ ਚੁਣੇ ਹੋਏ ਨੁਮਾਇੰਦਿਆਂ ਤੋਂ ਹਿੰਦੂ ਪੂਜਾ ਸਥੱਲਾਂ ਦੀ ਰੱਖਿਆ ਕਰਨ ਅਤੇ ਹਿੰਦੂਆਂ ਪ੍ਰਤੀ ਨਫ਼ਰਤ ਤੋਂ ਨਿਪਟਣ ਲਈ ਸਰਗਰਮ ਕਦਮ ਉਠਾਉਣ ਦੀ ਅਪੀਲ ਕੀਤੀ ਗਈ ਹੈ। ਸੂਨਕ ਨੇ ਮੰਦਰ ਵਿੱਚ ਪੂਜਾ ਕੀਤੀ ਅਤੇ ਉੱਥੇ ਮੌਜੂਦ ਬਜ਼ੁਰਗਾਂ ਕੋਲੋਂ ਆਸ਼ੀਰਵਾਦ ਲਿਆ। ਇਸ ਵਿਚਾਲੇ ਕਿੰਗਜ਼ਬਰੀ ਮੰਦਰ ਵਿੱਚ ਸਟਾਰਮਰ ਦਾ ਸਵਾਗਤ ਕੀਤਾ ਗਿਆ। -ਪੀਟੀਆਈ

Advertisement

Advertisement
Advertisement