For the best experience, open
https://m.punjabitribuneonline.com
on your mobile browser.
Advertisement

ਸ਼ਿਕਾਇਤ ’ਤੇ ਕਾਰਵਾਈ ਨਾ ਹੋਣ ’ਤੇ ਕਿੰਨਰਾਂ ਵੱਲੋਂ ਥਾਣੇ ਵਿੱਚ ਹੰਗਾਮਾ

10:11 AM Mar 05, 2024 IST
ਸ਼ਿਕਾਇਤ ’ਤੇ ਕਾਰਵਾਈ ਨਾ ਹੋਣ ’ਤੇ ਕਿੰਨਰਾਂ ਵੱਲੋਂ ਥਾਣੇ ਵਿੱਚ ਹੰਗਾਮਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਹਤਿੰਦਰ ਮਹਿਤਾ
ਜਲੰਧਰ, 4 ਮਾਰਚ
ਇੱਥੇ ਇਲਾਕੇ ਦੀ ਵੰਡ ਨੂੰ ਲੈ ਕੇ ਦੇਰ ਰਾਤ ਨੂੰ ਥਾਣਾ ਡਿਵੀਜ਼ਨ ਨੰਬਰ 8 ਦੇ ਬਾਹਰ ਕਿੰਨਰਾਂ ਨੇ ਹੰਗਾਮਾ ਕੀਤਾ। ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿੰਨਰਾਂ ਦਾ ਇੱਕ ਧੜਾ ਜ਼ਬਰਦਸਤੀ ਥਾਣੇ ਅੰਦਰ ਦਾਖ਼ਲ ਹੋ ਗਿਆ ਅਤੇ ਧਰਨਾ ਦਿੱਤਾ। ਕਿੰਨਰਾਂ ਦੀ ਥਾਣਾ ਡਿਵੀਜ਼ਨ ਨੰਬਰ 8 ਦੇ ਐੱਸਐੱਚਓ ਸੰਜੀਵ ਕੁਮਾਰ ਨਾਲ ਤਿੱਖੀ ਬਹਿਸ ਹੋ ਗਈ। ਡੇਢ ਘੰਟੇ ਤੱਕ ਚੱਲੇ ਹੰਗਾਮੇ ਤੋਂ ਬਾਅਦ ਪੁਲੀਸ ਨੂੰ ਖੁਸਰਿਆਂ ਦੀ ਸ਼ਿਕਾਇਤ ਮਿਲੀ। ਇਸ ਦੌਰਾਨ ਦੂਸਰੀ ਧਿਰ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਪੁਲੀਸ ਨੇ ਕਿੰਨਰਾਂ ਨੂੰ ਦੋ ਦਿਨ ਬਾਅਦ ਆਉਣ ਦਾ ਸਮਾਂ ਦਿੱਤਾ ਪਰ ਉਹ ਇਸ ਗੱਲ ਲਈ ਨਹੀਂ ਮੰਨੇ ਅਤੇ ਦੂਜੀ ਧਿਰ ਨੂੰ ਤੁਰੰਤ ਮੌਕੇ ’ਤੇ ਬੁਲਾਉਣ ਦੀ ਮੰਗ ਕਰਕੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਸ਼ਾਂਤ ਕਰ ਕੇ ਵਾਪਸ ਭੇਜ ਦਿੱਤਾ। ਜਾਣਕਾਰੀ ਅਨੁਸਾਰ ਸਿੰਮੀ ਅਤੇ ਉਸ ਦੇ ਪੋਤਰੇ ਦੇ ਵਿਚਕਾਰ ਇਲਾਕੇ ਦੀ ਵੰਡ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸਿੰਮੀ ਪੱਖ ਦਾ ਦੋਸ਼ ਹੈ ਕਿ ਦੂਜੇ ਪੱਖ ਨੇ 2-3 ਦਿਨ ਪਹਿਲਾਂ ਉਨ੍ਹਾਂ ਦੇ ਇੱਕ ਕਿੰਨਰ ਨੂੰ ਅਗਵਾ ਕੀਤਾ ਸੀ। ਇਸ ਧੜੇ ਨੇ ਮਾਮਲੇ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਬੀਤੀ ਰਾਤ ਸਿੰਮੀ ਧੜੇ ਨੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਪਹੁੰਚ ਕੇ ਕਾਰਵਾਈ ਦੀ ਮੰਗ ਕਰਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ।
ਕਿੰਨਰ ਸਿੰਮੀ ਨੇ ਦੱਸਿਆ ਕਿ ਅਗਵਾ ਕਰਨ ਤੋਂ ਬਾਅਦ ਦੂਜੀ ਧਿਰ ਨੇ ਉਸ (ਸਿੰਮੀ) ਨੂੰ ਗਾਲਾਂ ਕੱਢਣ ਦੀ ਵੀਡੀਓ ਬਣਾਈ ਸੀ। ਦੋਸ਼ ਹੈ ਕਿ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਕਿਹਾ ਗਿਆ ਕਿ ਉਹ ਜੋ ਕਹਿਣਗੇ, ਉਸ ਨੂੰ ਉਹ ਕਰਨਾ ਪਵੇਗਾ। ਕਿਸੇ ਤਰ੍ਹਾਂ ਕਿੰਨਰ ਉੱਥੋਂ ਭੱਜ ਕੇ ਆਪਣੇ ਗੁਰੂ ਸਿੰਮੀ ਕੋਲ ਪਹੁੰਚ ਗਿਆ। ਸਿੰਮੀ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਥਾਣੇ ਵਿੱਚ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਥਾਣੇ ਦੇ ਬਾਹਰ ਧਰਨਾ ਦੇਣਾ ਪਿਆ।
ਥਾਣਾ ਡਿਵੀਜ਼ਨ ਨੰਬਰ 8 ਦੇ ਐੱਸਐੱਚਓ ਸੰਜੀਵ ਕੁਮਾਰ ਸੂਰੀ ਨੇ ਦੱਸਿਆ ਕਿ ਇਸ ਮਾਮਲੇ ਦਾ ਪਹਿਲਾਂ ਪੰਚਾਇਤੀ ਰਾਜ਼ੀਨਾਮਾ ਕੀਤਾ ਜਾਣਾ ਸੀ, ਪਰ ਕੁਝ ਕਾਰਨਾਂ ਕਰਕੇ ਨਹੀਂ ਹੋ ਸਕਿਆ। ਵਿਰੋਧ ਕਰਨ ਆਏ ਸਿੰਮੀ ਪੱਖ ਨੇ ਕਿਹਾ ਕਿ ਉਹ ਦੂਜੇ ਪੱਖ ਨੂੰ ਤੁਰੰਤ ਥਾਣੇ ਬੁਲਾਉਣ, ਪਰ ਦੂਜੇ ਪੱਖ ਨੇ ਦੋ ਦਿਨ ਬਾਅਦ ਥਾਣੇ ਆਉਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×