ਰਿਜਿਜੂ ਨੇ ਅਜਮੇਰ ਸ਼ਰੀਫ਼ ’ਚ ਮੋਦੀ ਵੱਲੋਂ ਚਾਦਰ ਚੜ੍ਹਾਈ
06:23 AM Jan 05, 2025 IST
Advertisement
ਜੈਪੁਰ, 4 ਜਨਵਰੀ
ਕੇਂਦਰੀ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਅਜਮੇਰ ਦਰਗਾਹ ’ਤੇ ਚੱਲ ਰਹੇ ਉਰਸ ਦੌਰਾਨ ਸੂਫ਼ਪ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀ ਚਾਦਰ ਚੜ੍ਹਾਈ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹਿਆ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਮੰਤਰੀ ਨੇ ਦਰਗਾਹ ਦਾ ਵੈੱਬ ਪੋਰਟਲ ਅਤੇ ਸ਼ਰਧਾਲੂਆਂ ਲਈ ‘ਗਰੀਬ ਨਵਾਜ਼’ ਐਪ ਵੀ ਲਾਂਚ ਕੀਤੀ। ਖਵਾਜਾ ਮੋਇਨੂਦੀਨ ਚਿਸ਼ਤੀ ਨੂੰ ਗਰੀਬ ਨਵਾਜ਼ ਵੀ ਕਿਹਾ ਜਾਂਦਾ ਹੈ।
ਚਾਦਰ ਚੜ੍ਹਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਜਿਜੂ ਨੇ ਕਿਹਾ, ‘ਅੱਜ ਮੈਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਜੀ ‘ਚਾਦਰ’ ਲੈ ਕੇ ਦਰਗਾਹ ’ਤੇ ਆਇਆ ਹਾਂ। ਮੈਨੂੰ ਇੱਥੇ ਖਵਾਜਾ ਮੋਇਨੂਦੀਨ ਚਿਸ਼ਤੀ ਦਰਗਾਹ ’ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।’ ਪ੍ਰਧਾਨ ਮੰਤਰੀ ਹਰ ਸਾਲ ਦਰਗਾਹ ’ਤੇ ਚਾਦਰ ਭੇਜਦੇ ਹਨ। -ਪੀਟੀਆਈ
Advertisement
Advertisement
Advertisement