ਧਰਮੀ ਫ਼ੌਜੀ ਅੱਜ ਕਰਨਗੇ ਪ੍ਰੈੱਸ ਕਾਨਫਰੰਸ: ਬਲਦੇਵ ਸਿੰਘ
05:33 AM Jun 06, 2025 IST
ਧਾਰੀਵਾਲ: ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਧਰਮੀ ਫ਼ੌਜੀਆਂ ਵੱਲੋਂ ਛੇ ਜੂਨ ਨੂੰ ਖ਼ਜ਼ਾਨਾ ਡਿਓੜੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੂਨ 1984 ਦੇ ਫ਼ੌਜੀ ਹਮਲੇ ਨੂੰ ਅਤਿਵਾਦ ਨਾਲ ਜੋੜ ਕੇ ਬਦਨਾਮ ਕਰ ਦਿੱਤਾ ਗਿਆ ਜਦੋਂਕਿ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤੇ ਤੇ ਮਤਾ ਪਾ ਕੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਮਿਲਾ ਰਹੀ ਹੈ। ਅਕਾਲ ਤਖ਼ਤ ’ਤੇ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ ਸਿੱਖ ਧਰਮੀ ਫ਼ੌਜੀਆਂ ਨੇ ਆਪਣੇ ਪਰਿਵਾਰਾਂ ਤੇ ਨੌਕਰੀਆਂ ਦੀ ਪਰਵਾਹ ਨਾ ਕਰ ਕੇ ਹੋਏ ਬੈਰਕਾਂ ਛੱਡ ਕੇ ਕੁਰਬਾਨੀ ਦਿੱਤੀ ਸੀ ਅਤੇ 40 ਸਾਲਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਧਰਮੀ ਫ਼ੌਜੀਆਂ ਨਾਲ ਕੀਤਾ ਉਸ ਦਾ ਖੁਲਾਸਾ ਸੰਗਤ ਸਾਹਮਣੇ ਪੇਸ਼ ਕੀਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement