ਰਿਚਾ ਤੇ ਅਲੀ ਦੀ ‘ਟੈਪਸ’ ਅੱਜ ਯੂ-ਟਿਊਬ ’ਤੇ ਹੋਵੇਗੀ ਰਿਲੀਜ਼
ਮੁੰਬਈ:
ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਜੋੜੀ ਅਗਲੀ ਫਿਲਮ ‘ਟੈਪਸ’ ਵਿੱਚ ਨਜ਼ਰ ਆਵੇਗੀ। ਇਹ ਫਿਲਮ ਐੱਲਜੀਬੀਟੀਕਿਊ+ ਸਬੰਧਾਂ ’ਤੇ ਆਧਾਰਿਤ ਹੈ। ਫਿਲਮ ‘ਟੈਪਸ’ ਦੀ ਕਹਾਣੀ ਜੋੜੇ ਦੇ ਦੁਆਲੇ ਘੁੰਮਦੀ ਹੈ। ਇਸ ਫਿਲਮ ਵਿੱਚ ਉਲਾਸ ਸਮਰਾਟ ਅਤੇ ਰੋਹਿਤ ਮਹਿਰਾ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਨ। ਇਹ ਫਿਲਮ ਨਾਜ਼ੁਕ ਪਰ ਮਹੱਤਵਪੂਰਨ ਐੱਲਜੀਬੀਕਿਊ+ ਸਬੰਧਾਂ ’ਤੇ ਆਧਾਰਿਤ ਹੈ। ਇਸ ਫਿਲਮ ਬਾਰੇ ਗੱਲਬਾਤ ਕਰਦਿਆਂ ਰਿਚਾ ਨੇ ਕਿਹਾ ਕਿ ਸਿਨੇਮਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਕਿਉਂਕਿ ਇਹ ਦ੍ਰਿਸ਼ਟੀਕੋਣ ਬਦਲਣ ਦੀ ਸਮੱਰਥਾ ਰੱਖਦਾ ਹੈ। ‘ਟੈਪਸ’ ਉਨ੍ਹਾਂ ਕਹਾਣੀਆਂ ਵਿੱਚੋਂ ਇੱਕ ਹੈ, ਜੋ ਪਿਆਰ ਤੇ ਪਛਾਣ ਨੂੰ ਪਰਤ ਦਰ ਪਰਤ ਖੋਲ੍ਹਦੀ ਹੈ। ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਲੋਕ ਆਪਣੇ ਦਿਲ ਥੋੜ੍ਹੇ ਹੋਰ ਵੱਡੇ ਕਰਨ। ਇਸ ਬਾਰੇ ਗੱਲਬਾਤ ਕਰਦਿਆਂ ਅਲੀ ਫਜ਼ਲ ਨੇ ਕਿਹਾ ਕਿ ਪਿਆਰ ਨੂੰ ਹਮੇਸ਼ਾ ਗੁਲਾਬ, ਮੋਮਬੱਤੀ ਦੀ ਰੌਸ਼ਨੀ, ਕੁਝ ਖ਼ਾਸ ਇਸ਼ਾਰਿਆਂ ਨਾਲ ਦਿਖਾਇਆ ਜਾਂਦਾ ਹੈ ਪਰ ਅਸਲ ’ਚ ਪਿਆਰ ਦਾ ਦਾਇਰਾ ਇਸ ਤੋਂ ਕਿਤੇ ਵੱਡਾ ਹੈ। ਇਹ ਫਿਲਮ 20 ਫਰਵਰੀ ਨੂੰ ਯੂ-ਟਿਊਬ ’ਤੇ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ