For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਭਾਰਤੀ ਮੂਲ ਦਾ ਅਮੀਰ ਜੋੜਾ ਤੇ ਧੀ ਮ੍ਰਿਤਕ ਮਿਲੇ

08:00 AM Dec 31, 2023 IST
ਅਮਰੀਕਾ ’ਚ ਭਾਰਤੀ ਮੂਲ ਦਾ ਅਮੀਰ ਜੋੜਾ ਤੇ ਧੀ ਮ੍ਰਿਤਕ ਮਿਲੇ
Advertisement

ਨਿਊਯਾਰਕ, 30 ਦਸੰਬਰ
ਅਮਰੀਕਾ ਦੇ ਮੈਸੇਚਿਊਸਟਸ ਵਿਚ ਭਾਰਤੀ ਮੂਲ ਦਾ ਜੋੜਾ ਤੇ ਉਨ੍ਹਾਂ ਦੀ ਜਵਾਨ ਧੀ ਆਪਣੇ ਆਲੀਸ਼ਾਨ ਘਰ ਵਿਚ ਮ੍ਰਿਤਕ ਮਿਲੇ ਹਨ। ਪੁਲੀਸ ਨੂੰ ਸ਼ੱਕ ਹੈ ਕਿ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿਹੜੇ ਘਰ ਵਿਚ ਇਹ ਘਟਨਾ ਵਾਪਰੀ ਹੈ, ਉਸ ਦੀ ਕੀਮਤ 50 ਲੱਖ ਡਾਲਰ ਹੈ।
ਵੇਰਵਿਆਂ ਮੁਤਾਬਕ ਭਾਰਤੀ ਮੂਲ ਦਾ ਇਹ ਜੋੜਾ ਕਾਫੀ ਅਮੀਰ ਸੀ। ਨੋਰਫੌਕ ਜ਼ਿਲ੍ਹੇ ਦੇ ਅਟਾਰਨੀ (ਡੀਏ) ਮਾਈਕਲ ਮੌਰੀਸੈ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਤੇ ਧੀ ਆਰੀਆਨਾ (18) ਵਜੋਂ ਹੋਈ ਹੈ। ਇਨ੍ਹਾਂ ਦੀਆਂ ਦੇਹਾਂ ਪੁਲੀਸ ਨੂੰ ਵੀਰਵਾਰ ਸ਼ਾਮ 7.30 ਵਜੇ ਡੋਵਰ ਸਥਿਤ ਜੋੜੇ ਦੀ ਰਿਹਾਇਸ਼ ’ਤੇ ਮਿਲੀਆਂ। ਰਾਜਧਾਨੀ ਬੋਸਟਨ ਤੋਂ ਡੋਵਰ ਕਰੀਬ 32 ਕਿਲੋਮੀਟਰ ਦੂਰ ਹੈ।
ਟੀਨਾ ਤੇ ਉਸ ਦੇ ਪਤੀ, ਜੋ ਰਿਕ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ, ਐਡੂਨੋਵਾ ਨਾਂ ਦੀ ਸਿੱਖਿਆ ਖੇਤਰ ਦੀ ਕੰਪਨੀ ਚਲਾਉਂਦੇ ਸਨ ਜੋ ਬਾਅਦ ਵਿਚ ਬੰਦ ਹੋ ਗਈ। ਜ਼ਿਲ੍ਹਾ ਅਟਾਰਨੀ ਨੇ ਘਟਨਾ ਨੂੰ ‘ਘਰੇਲੂ ਹਿੰਸਾ’ ਕਰਾਰ ਦਿੱਤਾ ਤੇ ਕਿਹਾ ਕਿ ਕਮਲ ਦੀ ਦੇਹ ਕੋਲ ਇਕ ਬੰਦੂਕ ਮਿਲੀ ਹੈ। ‘ਨਿਊਯਾਰਕ ਪੋਸਟ’ ਦੀ ਇਕ ਖਬਰ ਮੁਤਾਬਕ ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਨੂੰ ਗੋਲੀ ਮਾਰੀ ਗਈ ਸੀ ਜਾਂ ਇਸ ਨੂੰ ਕਿਸ ਨੇ ਅੰਜਾਮ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਹੱਤਿਆ ਹੈ ਜਾਂ ਆਤਮਹੱਤਿਆ, ਇਸ ਉਤੇ ਕੁਝ ਕਹਿਣ ਤੋਂ ਪਹਿਲਾਂ ਉਹ ਮੈਡੀਕਲ ਜਾਂਚ ਦੇ ਨਤੀਜੇ ਉਡੀਕੇ ਜਾ ਰਹੇ ਹਨ।
ਇਹ ਜੋੜਾ ਹਾਲ ਦੇ ਸਾਲਾਂ ਵਿਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਜੋੜੇ ਦੀ ਕੰਪਨੀ ਸਾਲ 2016 ਵਿਚ ਸ਼ੁਰੂ ਹੋਈ ਸੀ ਪਰ ਦਸੰਬਰ 2021 ਵਿਚ ਬੰਦ ਹੋ ਗਈ। -ਪੀਟੀਆਈ

Advertisement

Advertisement
Author Image

Advertisement
Advertisement
×