ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਚੌਲ ਉਦਯੋਗ ਘਾਟੇ ਵਿੱਚ: ਗਰਗ
09:13 AM Nov 18, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਨਵੰਬਰ
ਸੂਬਾ ਵਪਾਰ ਮੰਡਲ ਦੇ ਪ੍ਰਧਾਨ ਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਕੌਮੀ ਮੁੱਖ ਜਨਰਲ ਸਕੱਤਰ ਬਜਰੰਗ ਦਾਸ ਗਰਗ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰਾਈਸ ਮਿੱਲਰ ਉਦਯੋਗ ਘਾਟੇ ਵਿੱਚ ਚੱਲ ਰਿਹਾ ਹੈ। ਰਾਈਸ ਮਿੱਲ ਮਾਲਕਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਸਰਕਾਰ 100 ਕਿਲੋ ਝੋਨੇ ਦੇ ਬਦਲੇ ਰਾਈਸ ਮਿੱਲਰਾਂ ਤੋਂ 67.5 ਕਿਲੋ ਚੌਲ ਲੈਂਦੀ ਹੈ ਪਰ 100 ਕਿਲੋ ਜੀਰੀ ’ਚ ਸਿਰਫ 60-62 ਕਿੱਲੋ ਹੀ ਚੌਲ ਨਿਕਲਦਾ ਹੈ। ਇਸ ਲਈ ਸਰਕਾਰ ਨੂੰ ਜੀਰੀ ਦੇ ਬਦਲੇ 62 ਕਿਲੋ ਚੌਲ ਲੈਣ ਦਾ ਨਿਯਮ ਬਣਾਉਣਾ ਚਾਹੀਦਾ ਹੈ। ਗਰਗ ਨੇ ਕਿਹਾ ਕਿ ਸਰਕਾਰ ਰਾਈਸ ਮਿੱਲਰਾਂ ਨੂੰ ਪਿਛਲੇ 30 ਸਾਲਾਂ ਤੋਂ ਜੀਰੀ ਦੀ ਕੁਟਾਈ 10 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਹੈ। ਜਦਕਿ ਉਨ੍ਹਾਂ ਦਾ ਖਰਚਾ ਕਰੀਬ 120 ਰੁਪਏ ਪ੍ਰਤੀ ਕੁਇੰਟਲ ਆਉਂਦਾ ਹੈ। ਉਨ੍ਹਾਂ ਚੌਲਾਂ ਲਈ ਨਿਯਮ ਬਣਾਉਣ ਦੀ ਗੱਲ ਕੀਤੀ।
Advertisement
Advertisement
Advertisement