ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਚੌਲ ਸਨਅਤ ਤਬਾਹ ਹੋਈ: ਗਰਗ
09:54 AM Sep 24, 2024 IST
Advertisement
ਸਿਰਸਾ:
Advertisement
ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਹਰਿਆਣਾ ਕਨਫੈਡ ਦੇ ਸਾਬਕਾ ਚੇਅਰਮੈਨ ਬਜਰੰਗ ਗਰਗ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰਿਆਣਾ ’ਚ ਚੌਲ ਸਨਅਤ ਤਬਾਹੀ ਦੇ ਕੰਢੇ ’ਤੇ ਪੁੱਜ ਗਈ ਹੈ। ਭਾਜਪਾ ਸਰਕਾਰ ਨੇ ਵਾਪਾਰੀਆਂ ਨੂੰ ਲੁੱਟਿਆ ਹੈ ਤੇ ਕਿਸਾਨਾਂ ਨੂੰ ਕੁੱਟਿਆ ਹੈ। ਉਹ ਅੱਜ ਇੱਕ ਨਿੱਜੀ ਹੋਟਲ ਵਿੱਚ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਗਰਗ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੈ, ਪਰ ਰਾਈਸ ਮਿੱਲ ਮਾਲਕ ਮਿੱਲਾਂ ਵਿੱਚ ਝੋਨਾ ਨਹੀਂ ਲਾਉਣਗੇ ਜਦੋਂ ਤੱਕ ਅਦਾਇਗੀ ਨਹੀਂ ਕੀਤੀ ਜਾਂਦੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement