ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਜੀ ਕਰ ਹਸਪਤਾਲ ਵਿੱਤੀ ਬੇਨਿਯਮੀਆਂ ਦਾ ਮਾਮਲਾ: ਈਡੀ ਵੱਲੋਂ ਕੋਲਕਾਤਾ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ

12:58 PM Sep 12, 2024 IST

ਕੋਲਕਾਤਾ, 12 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨੇੜਲੇ ਲੋਕਾਂ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ ’ਤੇ ਅੱਜ ਛਾਪੇ ਮਾਰੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਈਡੀ ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਤਾਲਾ ਇਲਾਕੇ ਵਿੱਚ ਚੰਦਨ ਲੋਹਯਾ ਦੇ ਫਲੈਟ ਅਤੇ ਕਾਲਿੰਦੀ ਸਥਿਤ ਦਫਤਰ ਵਿੱਚ ਛਾਪੇ ਮਾਰੇ। ਈਡੀ ਦੀ ਇਕ ਹੋਰ ਟੀਮ ਨੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਚਿਨਾਰ ਪਾਰਕ ਸਥਿਤ ਘੋਸ਼ ਦੇ ਜੱਦੀ ਘਰ ’ਤੇ ਵੀ ਛਾਪਾ ਮਾਰਿਆ। ਉਨ੍ਹਾਂ ਦੱਸਿਆ, ‘‘ਸਾਡੇ ਅਧਿਕਾਰੀ ਲੋਹਯਾ ਅਤੇ ਉਸ ਦੀ ਪਤਨੀ ਕੋਲੋਂ ਪੁੱਛ ਪੜਤਾਲ ਕਰ ਰਹੇ ਹਨ। ਘੋਸ਼ ਨੇ ਟੈਂਡਰ ਦੇਣ ਵਿੱਚ ਉਸ ਦੀ ਮਦਦ ਕੀਤੀ ਸੀ।’’ ਉਨ੍ਹਾਂ ਕਿਹਾ, ‘‘ਈਡੀ ਦੀ ਇਕ ਹੋਰ ਟੀਮ ਆਰਜੀ ਕਰ ਹਸਪਤਾਲ ਨੂੰ ਉਪਕਰਨ ਸਪਲਾਈ ਕਰਨ ਵਾਲੀ ਸੰਸਥਾ ਦੇ ਦਫ਼ਤਰ ਵਿੱਚ ਵੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਸਰਕਾਰੀ ਹਸਪਤਾਲ ਅਤੇ ਸੰਸਥਾ ਵਿਚਾਲੇ ਕੁਝ ਸ਼ੱਕੀ ਲੈਣ-ਦੇਣ ਹੈ।’’ ਈਡੀ ਦੇ ਨਾਲ ਸੀਬੀਆਈ ਵੀ ਸਰਕਾਰ ਹਸਪਤਾਲ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਘੋਸ਼ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement

Advertisement