For the best experience, open
https://m.punjabitribuneonline.com
on your mobile browser.
Advertisement

ਕਾਮਰੇਡ ਵਿਰਕ ਦੀ ਯਾਦ ਵਿੱਚ ਇਨਕਲਾਬੀ ਸ਼ਰਧਾਂਜਲੀ ਸਮਾਗਮ

07:21 AM Jul 03, 2024 IST
ਕਾਮਰੇਡ ਵਿਰਕ ਦੀ ਯਾਦ ਵਿੱਚ ਇਨਕਲਾਬੀ ਸ਼ਰਧਾਂਜਲੀ ਸਮਾਗਮ
ਸਮਾਗਮ ਦੌਰਾਨ ਹਾਜ਼ਰ ਜਥੇਬੰਦੀਆਂ ਦੇ ਆਗੂ।
Advertisement

ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜੁਲਾਈ
ਕਰੀਬ 50 ਸਾਲ ਇਨਕਲਾਬੀ ਸੰਘਰਸ਼ਾਂ ਦੇ ਲੇਖੇ ਲਾ ਕੇ 19 ਜੂਨ ਨੂੰ ਸਦੀਵੀ ਵਿਛੋੜਾ ਦੇ ਗਏ ਸਾਥੀ ਅਵਤਾਰ ਸਿੰਘ ਵਿਰਕ ਦੀ ਯਾਦ ਵਿੱਚ ਇਨਕਲਾਬੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪਿੰਡ ਡਾਬਾ (ਲੁਧਿਆਣਾ) ਵਿੱਚ ਕਾਮਰੇਡ ਅਵਤਾਰ ਸਿੰਘ ਵਿਰਕ ਸ਼ਰਧਾਂਜਲੀ ਕਮੇਟੀ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ, ਲੋਕ ਏਕਤਾ ਸੰਗਠਨ, ਕ੍ਰਾਂਤੀਕਾਰੀ ਮਜ਼ਦੂਰ ਸੇਂਟਰ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਵਿਜੈ ਨਰਾਇਣ) ਜਥੇਬੰਦੀਆਂ ਸ਼ਾਮਲ ਸਨ ਜਿਨ੍ਹਾਂ ਦੇ ਸੱਦੇ ’ਤੇ ਕੀਤੇ ਸਮਾਗਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਕੰਮ ਕਰਦੀਆਂ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਤੋਂ ਇਲਾਵਾ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਕਾਮਰੇਡ ਅਵਤਾਰ ਸਿੰਘ ਵਿਰਕ ਦੀ ਯਾਦ ’ਚ 2 ਮਿੰਟ ਦਾ ਮੌਨ ਧਾਰਨ ਕੇ ਇਨਕਲਾਬੀ ਨਾਅਰਿਆਂ ਦੀ ਗੂੰਜ ਅੰਦਰ ਕੀਤਾ ਗਿਆ ਅਤੇ ਵੱਖ-ਵੱਖ ਆਗੂਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ‘ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ’ ਸ਼ਰਧਾਂਜਲੀ ਵਜੋਂ ਗੀਤ ਅਤੇ ਪੂਰੀ ਟੀਮ ਵੱਲੋਂ ‘ਯਾਰੋ ਸਾਨੂੰ ਨਹੀਓਂ ਭੁੱਲਣੀ’ ਗਰੁੱਪ ਗੀਤ ਤੇ ਵਿਜੈ ਨਰਾਇਣ ਵੱਲੋਂ ਗੀਤ ਪੇਸ਼ ਕੀਤਾ ਗਿਆ।
ਇਸ ਮੌਕੇ ਆਗੂ ਮਾਸਟਰ ਬਲਵਿੰਦਰ ਸਿੰਘ ਉਪਰੰਤ ਆਗੂਆਂ ਦਰਸ਼ਨ ਪਾਲ, ਕਮਲਜੀਤ ਖੰਨਾ, ਜਸਦੇਵ ਲਲਤੋਂ, ਸਵਰਨਜੀਤ, ਜਸਵੰਤ ਜੀਰਖ, ਡਾ. ਸੁਰਜੀਤ, ਲਖਵਿੰਦਰ, ਕਰਨੈਲ ਡਾਬਾ, ਜੁਗਰਾਜ ਟੱਲੇਵਾਲ, ਅਵਤਾਰ ਸਿੰਘ ਦੇ ਭਤੀਜੇ ਤੇ ਬਲਵਿੰਦਰ ਸਿੰਘ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਮੈਗਜ਼ੀਨ ਲਾਲ ਪਰਚਮ ਵੱਲੋਂ ਸੋਗ ਮਤਾ ਡਾ. ਮੋਹਨ ਵੱਲੋਂ ਪੜ੍ਹਿਆ ਗਿਆ। ਪ੍ਰੋਗਰਾਮ ਦੌਰਾਨ ਸਟੇਜ ਸੈਕਟਰੀ ਸੁਰਿੰਦਰ ਸਿੰਘ ਵੱਲੋਂ ਲੋਕ ਪੱਖੀ ਬੁੱਧੀਜੀਵੀ ਅਰੁੰਧਤੀ ਰਾਏ ਤੇ ਪ੍ਰੋ. ਹੁਸੈਨ ਉੱਪਰ ਸ਼ੁਰੂ ਕੀਤੇ ਕੇਸ, ਤਿੰਨ ਨਵੇਂ ਅਪਰਾਧਿਕ ਕਾਨੂੰਨਾਂ, ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕਰਾਉਣ ਅਤੇ ਭਾਰਤ ਨੂੰ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ’ਤੇ ਫਾਸ਼ੀਵਾਦੀ ਨਫ਼ਰਤੀ ਸਿਆਸਤ ਤੋਂ ਆਜ਼ਾਦ ਕਰਵਾਉਣ ਸਬੰਧੀ ਪੇਸ਼ ਕੀਤੇ ਮਤਿਆਂ ਨੂੰ ਪੰਡਾਲ ਵੱਲੋਂ ਪਾਸ ਕੀਤਾ ਗਿਆ। ਸਾਥੀ ਵਿਜੈ ਨਰਾਇਣ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×