For the best experience, open
https://m.punjabitribuneonline.com
on your mobile browser.
Advertisement

ਸ਼ਹੀਦਾਂ ਦੀ ਯਾਦ ’ਚ ਇਨਕਲਾਬੀ ਮਾਰਚ

07:29 AM Mar 25, 2024 IST
ਸ਼ਹੀਦਾਂ ਦੀ ਯਾਦ ’ਚ ਇਨਕਲਾਬੀ ਮਾਰਚ
ਬਰਨਾਲਾ ਸ਼ਹਿਰ ਵਿਚ ਮਾਰਚ ਕਰਦੇ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਕਾਰਕੁਨ।
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 24 ਮਾਰਚ
ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਸਥਾਨਕ ਸਿਵਲ ਹਸਪਤਾਲ ਪਾਰਕ ਬਰਨਾਲਾ ਵਿੱਚ ਸ਼ਹੀਦੀ ਕਾਨਫਰੰਸ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਚੌਕ ਤੋਂ ਜੋਸ਼ ਭਰਪੂਰ ਇਨਕਲਾਬੀ ਮਾਰਚ ਕੀਤਾ ਗਿਆ। ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਅਜੋਕੇ ਸਮੇਂ ਦੇ ਹਾਲਾਤਾਂ ਦੇ ਮੱਦੇਨਜ਼ਰ ਸ਼ਹੀਦਾਂ ਵੱਲੋਂ ਲਾਏ ‘ਇਨਕਲਾਬ- ਜ਼ਿੰਦਾਬਾਦ’ ਅਤੇ ‘ਸਾਮਰਾਜਬਾਦ ਮੁਰਦਾਬਾਦ’ ਦੇ ਨਾਅਰੇ ਅੱਜ ਵੀ ਉਸ ਸਮੇਂ ਜਿੰਨੀ ਹੀ ਮਹੱਤਤਾ ਰੱਖਦੇ ਹਨ। ਇਸ ਤੋਂ ਇਲਾਵਾ ਡੀਟੀਐੱਫ਼, ਸੀਟੂ, ਸੀਪੀਆਈ, ਪੈਨਸ਼ਨਰਜ਼, ਬੀਕੇਯੂ ਡਕੌਂਦਾ ਧਨੇਰ, ਪਸਸਫ਼, ਸੀਪੀਆਈ ਐੱਮ.ਐੱਲ. ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਵੱਖਰੇ ਵੱਖਰੇ ਪ੍ਰੋਗਰਾਮ ਕਰਕੇ ਸ਼ਹੀਦਾਂ ਨੂੰ ਸਿਜਦਾ ਕੀਤਾ।
ਟੱਲੇਵਾਲ (ਪੱਤਰ ਪ੍ਰੇਰਕ): ਪਿੰਡ ਭੋਤਨਾ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਕਮੇਟੀ ਦੀ ਸਰਪ੍ਰਸਤੀ ਹੇਠ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਵਿੱਚ ਮਸ਼ਾਲ ਮਾਰਚ ਕੀਤਾ ਗਿਆ। ਇਸ ਮਸ਼ਾਲ ਮਾਰਚ ਦੀ ਸ਼ੁਰੂਆਤ ਲਾਇਬਰੇਰੀ ਵਿੱਚ ਲੱਗੇ ਸ਼ਹੀਦਾਂ ਦੇ ਬੁੱਤ ਉੱਪਰ ਹਾਰ ਪਾ ਕੇ, ਮੋਮਬੱਤੀਆਂ ਜਗਾ ਅਤੇ ਫੁੱਲਾਂ ਦੀ ਵਰਖਾ ਕਰਕੇ ਇਨਕਲਾਬੀ ਨਾਅਰਿਆਂ ਨਾਲ ਹੋਈ।

Advertisement

ਨੌਜਵਾਨਾਂ ਨੂੰ ਸੋਚ ’ਚ ਸ਼ਹੀਦਾਂ ਵਾਲਾ ਜਜ਼ਬਾ ਪੈਦਾ ਕਰਨ ਦੀ ਲੋੜ: ਸੜਕਨਾਮਾ
ਬਰਨਾਲਾ: ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ ਨੂੰ ਸਮਰਪਿਤ ਸਥਾਨਕ ਐੱਸਐੱਸਡੀ ਕਾਲਜ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਪੰਜਾਬੀ ਦੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਸ਼ਿਰਕਤ ਕੀਤੀ। ਸੜਕਨਾਮਾ ਨੇ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਛੋਟੀ ਉਮਰੇ ਪ੍ਰੌੜ ਵਿਚਾਰਾਂ, ਵਿਗਿਆਨਕ ਫਲਸਫ਼ੇ, ਦੇਸ਼ ਦੀ ਹਕੀਕੀ ਆਜ਼ਾਦੀ ਹਿੱਤ ਦ੍ਰਿੜ ਸੰਘਰਸ਼ ਦੀ ਬੁਨਿਆਦ ’ਚ ਹਾਸਲ ਮਹੌਲ ਦਾ ਬੜੇ ਰੌਚਿਕ ਢੰਗ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਿਤਵੇ ਸੁਚੱਜੇ ਸਮਾਜ ਦੀ ਸਿਰਜਣਾ ਲਈ ਭਗਤ ਸਿੰਘ ਹੋਰਾਂ ਨੂੰ ਮਹਿਜ਼ ਆਵਾਜ਼ਾਂ ਮਾਰਨ ਦੀ ਨਹੀਂ ਬਲਕਿ ਅਜੋਕੇ ਨੌਜਵਾਨਾਂ ਨੂੰ ਉਨ੍ਹਾਂ ਦੀ ਸੋਚ ’ਤੇ ਸੰਘਰਸ਼ ਦਾ ਨਿੱਠਵਾਂ ਅਧਿਐਨ ਕਰਦਿਆਂ ਖੁਦ ’ਚ ਉਨ੍ਹਾਂ ਵਾਲਾ ਜਜ਼ਬਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲੇ ਬਿਨਾਂ ਸੁਚੱਜੇ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੈ। ਸੜਕਨਾਮਾ ਨੇ ਨੌਜਵਾਨਾਂ ਨੂੰ ਉਸਾਰੂ ਸਾਹਿਤ ਪੜ੍ਹਨ ਦੀ ਆਦਤ ਪਾਉਣ ਲਈ ਵੀ ਕਿਹਾ।

Advertisement
Author Image

sanam grng

View all posts

Advertisement
Advertisement
×