ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਨਕਲਾਬੀ ਕੇਂਦਰ ਪੰਜਾਬ ਨੇ ਭੁੱਚੋ ਖੁਰਦ ’ਚ ਪਰਚੇ ਵੰਡੇੇ

10:00 AM May 28, 2024 IST
ਭੁੱਚੋ ਖੁਰਦ ਵਿੱਚ ਇਨਕਲਾਬੀ ਪਰਚੇ ਵੰਡਦੇ ਹੋਏ ਜਗਜੀਤ ਸਿੰਘ ਤੇ ਹੋਰ। -ਫੋਟੋ: ਗੋਇਲ

ਪੱਤਰ ਪ੍ਰੇਰਕ
ਭੁੱਚੋ ਮੰਡੀ, 27 ਮਈ
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾ ਮੁਹੱਬਤ ਦੀ ਅਗਵਾਈ ਵਿੱਚ ਅੱਜ ਪਿੰਡ ਭੁੱਚੋ ਖੁਰਦ ਵਿੱਚ ਭਾਜਪਾ ਦੀਆਂ ਨੀਤੀਆਂ ਖ਼ਿਲਾਫ਼ ਪਰਚੇ ਵੰਡੇ ਗਏ।
ਇਸ ਮੌਕੇ ਆਗੂ ਜਗਜੀਤ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਭਾਜਪਾ ਦੀਆਂ ਫ਼ਿਰਕੂ ਨੀਤੀਆਂ ਦੇ ਹੱਲੇ ਨੂੰ ਰੋਕਣ ਲਈ ਲੋਕ ਆਵਾਜ਼ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 77 ਸਾਲਾਂ ਤੋਂ ਮੁਲਕ ਵਾਸੀ ਇਨ੍ਹਾਂ ਸਿਆਸੀ ਪਾਰਟੀਆਂ ਦੀਆਂ ਗੱਲਾਂ ਵਿੱਚ ਆ ਕੇ ਵੋਟ ਪਾ ਰਹੇ ਹਨ। ਹੁਣ ਫਿਰ ਸਿਆਸੀ ਆਗੂ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਵੋਟਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸੱਤਾ ’ਤੇ ਕਾਬਜ਼ ਹੁੰਦੀ ਹੈ ਤਾਂ ਕਾਰਪੋਰੇਟ ਘਰਾਣੇ, ਵੱਡੀਆਂ ਕੰਪਨੀਆਂ ਦੀ ਪੁੱਗਤ ਵਾਲਾ ਰਾਜ ਸਥਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਆਪਣੇ ਸਰਵੇਖਣ ਮੁਤਾਬਕ ਦੇਸ਼ ਦੇ 82 ਫ਼ੀਸਦੀ ਕੰਮਕਾਜੀ ਲੋਕਾਂ ਦੀ ਮਹੀਨੇ ਦੀ ਕਮਾਈ 9000 ਰੁਪਏ ਤੋਂ ਘੱਟ ਹੈ ਤੇ ਦੂਜੇ ਪਾਸੇ ਪੂੰਜੀਪਤੀ ਕਰੋੜਾਂ ਕਮਾ ਰਹੇ ਹਨ।
ਇਸ ਮੌਕੇ ਆਗੂ ਪ੍ਰਿਤਪਾਲ ਸਿੰਘ, ਮੰਦਰ ਜੱਸੀ, ਚੰਦ ਸਿੰਘ, ਜਰਨੈਲ ਸਿੰਘ ਅਤੇ ਸਰਾਭਾ ਸਿੰਘ ਨੇ ਪਰਚੇ ਵੰਡੇ।

Advertisement

Advertisement