ਸੋਧੀ ਹੋਈ ਨੀਤੀ: ਏਅਰ ਇੰਡੀਆ ਵੱਲੋਂ ਅਮਲੇ ਦੇ 10 ਮੈਂਬਰ ਮੁਅੱਤਲ
10:45 PM Oct 28, 2024 IST
ਮੁੰਬਈ, 28 ਅਕਤੂਬਰ
ਏਅਰ ਇੰਡੀਆ ਨੇ ਆਪਣੀ ਸੋਧੀ ਨੀਤੀ ਦਾ ਵਿਰੋਧ ਕਰਨ ਦੇ ਦੋਸ਼ ਹੇਠ ਆਪਣੇ ਅਮਲੇ ਦੇ 10 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਮੈਂਬਰਾਂ ’ਤੇ ਦੋਸ਼ ਸੀ ਕਿ ਉਹ ਅਮਲੇ ਦੇ ਹੋਰ ਮੈਂਬਰਾਂ ਨੂੰ ਇਸ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਭੜਕਾ ਰਹੇ ਸਨ। ਏਅਰ ਇੰਡੀਆ ਨੇ ਅਗਲੇ ਮਹੀਨੇ ਵਿਸਤਾਰਾ ਨਾਲ ਰਲੇਵੇਂ ਤੋਂ ਪਹਿਲਾਂ ਕੈਬਿਨ ਕਰਿਊ ਮੈਂਬਰਾਂ ਲਈ ਸੋਧੀ ਨੀਤੀ ਪੇਸ਼ ਕੀਤੀ ਹੈ ਜੋ ਪਹਿਲੀ ਦਸੰਬਰ ਤੋਂ ਲਾਗੂ ਹੋਵੇਗੀ। ਦਿ ਆਲ ਇੰਡੀਆ ਕੈਬਿਨ ਕਰਿਊ ਐਸੋਸੀਏਸ਼ਨ ਨੇ ਹੋਟਲਾਂ ਵਿੱਚ ਰਹਿਣ ਵੇਲੇ ਕਮਰਾ ਸਾਂਝਾ ਕਰਨ ਦਾ ਵਿਰੋਧ ਕਰਦੇ ਹੋਏ ਇਸ ਨੀਤੀ ਨੂੰ ਗਲਤ ਠਹਿਰਾਇਆ ਹੈ ਤੇ ਇਸ ਮਾਮਲੇ ’ਤੇ ਕਿਰਤ ਵਿਭਾਗ ਨੂੰ ਦਖਲ ਦੇਣ ਦੀ ਵੀ ਮੰਗ ਕੀਤੀ ਹੈ। ਇਸ ਵਰਤਾਰੇ ਖ਼ਿਲਾਫ਼ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਕੁਝ ਕੈਬਿਨ ਕਰਿਊ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਹੈ। ਇਸ ਮੁੱਦੇ ’ਤੇ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ।
Advertisement
Advertisement