For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਵੱਲੋਂ ਸੀਵਰੇਜ ਵਿਭਾਗ ਦੇ ਰੁਕੇ ਵਿਕਾਸ ਕਾਰਜਾਂ ਦਾ ਜਾਇਜ਼ਾ

07:52 AM Apr 16, 2024 IST
ਵਿਧਾਇਕ ਵੱਲੋਂ ਸੀਵਰੇਜ ਵਿਭਾਗ ਦੇ ਰੁਕੇ ਵਿਕਾਸ ਕਾਰਜਾਂ ਦਾ ਜਾਇਜ਼ਾ
ਜਾਇਜ਼ਾ ਲੈਣ ਲਈ ਪੁੱਜੇ ਵਿਧਾਇਕ ਚਰਨਜੀਤ ਸਿੰਘ। -ਫੋਟੋ: ਤੇਜਪਾਲ
Advertisement

ਪੱਤਰ ਪ੍ਰੇਰਕ
ਮੋਰਿੰਡਾ , 15 ਅਪਰੈਲ
ਸ਼ਹਿਰ ਦੇ ਵਾਰਡ ਨੰਬਰ-5 ਦੇ ਵਿੱਚ ਸੀਵਰੇਜ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਪੁੱਟੇ ਗਏ ਰਸਤੇ ਅਤੇ ਰੁਕੇ ਹੋਏ ਪਾਣੀ ਕਾਰਨ ਵਾਰਡ ਵਾਸੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਸਬੰੰਧੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਲਾਕੇ ਦਾ ਜਾਇਜ਼ਾ ਲਿਆ ਗਿਆ। ਨਗਰ ਕੌਂਸਲ, ਸੀਵਰੇਜ ਵਿਭਾਗ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਕਾਰਜ ਨੂੰ ਜਲਦੀ ਨੇਪਰੇ ਚਾੜਨ ਦੀਆਂ ਹਦਾਇਤਾਂ ਦਿੱਤੀਆਂ।
ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਵਾਰਡ ਨੰਬਰ 5 ਵਿੱਚ ਮੋਰਿੰਡਾ ਦੇ ਰੈਸਟ ਹਾਊਸ ਨੇੜੇ ਅਸ਼ਵਨੀ ਸ਼ਰਮਾ ਦੀ ਕੋਠੀ ਦੇ ਬਾਹਰ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ, ਜਿੱਥੇ ਨਾਲੀਆਂ ਅਤੇ ਸੀਵਰੇਜ ਦਾ ਪਾਣੀ ਓਵਰ ਫਲੋਅ ਹੋ ਕੇ ਕੋਠੀ ਅੰਦਰ ਦਾਖਲ ਹੋ ਗਿਆ ਹੈ, ਉੱਥੇ ਹੀ ਸੀਵਰੇਜ ਵਿਭਾਗ ਦੇ ਠੇਕੇਦਾਰ ਵੱਲੋਂ ਇੱਕ ਗਲੀ ਨੂੰ ਪਾਈਪ ਲਾਈਨ ਵਿਛਾਉਣ ਲਈ ਪਿਛਲੇ ਛੇ ਸੱਤ ਮਹੀਨਿਆਂ ਤੋਂ ਪੁੱਟਿਆ ਹੋਇਆ ਹੈ, ਜਿਸ ਕਾਰਨ ਗੰਦਾ ਤੇ ਬਰਸਾਤੀ ਪਾਣੀ ਵੀ ਇਸ ਗਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਮੁਹੱਲਾ ਨਿਵਾਸੀਆਂ ਨੂੰ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਵਿਭਾਗ ਦੇ ਜੂਨੀਅਰ ਇੰਜੀਨੀਅਰ ਪ੍ਰਦੀਪ ਸ਼ਰਮਾ ਤੇ ਨਗਰ ਕੌਂਸਲ ਦੇ ਈਓ ਰਜਨੀਸ਼ ਸੂਦ ਨੂੰ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਡਾਕਟਰ ਚਰਨਜੀਤ ਸਿੰਘ ਨੇ ਸੀਵਰੇਜ ਬੋਰਡ ਦੇ ਐਕਸੀਅਨ ਨੂੰ ਫੋਨ ਉੱਤੇ ਹੀ ਤੁਰੰਤ ਮੌਕੇ ’ਤੇ ਆ ਕੇ ਕੰਮ ਦਾ ਨਿਰੀਖਣ ਕਰਨ ਅਤੇ ਲੋੜੀਂਦਾ ਸਾਮਾਨ ਸਪਲਾਈ ਕਰਾਉਣ ਦੇ ਆਦੇਸ਼ ਦਿੱਤੇ ਹਨ।

Advertisement

ਮੋਰਿੰਡਾ ਦੇ ਨਗਰ ਖੇੜਾ ਨੇੜੇ ਭਰਿਆ ਸੀਵਰੇਜ ਦਾ ਪਾਣੀ

ਨਗਰ ਖੇੜਾ ਨੇੜੇ ਭਰਿਆ ਪਾਣੀ।

ਮੋਰਿੰਡਾ(ਪੱਤਰ ਪ੍ਰੇਰਕ): ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ ਟਿੰਕੂ ਨੇ ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਉੱਤੇ ਨਗਰ ਖੇੜਾ ਅਤੇ ਵਾਲਮੀਕਿ ਮੰਦਿਰ ਨੇੜੇ ਜਮ੍ਹਾਂ ਹੁੰਦੇ ਸੀਵਰੇਜ ਦੇ ਪਾਣੀ ਸਮੱਸਿਆ ਨੂੰ ਹੱਲ ਨਾ ਕਰਨ ਦਾ ਦੋਸ਼ ਲਗਾਉਂਦਿਆਂ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਵਾਸੀਆਂ ਦੀਆਂ ਸਮੱਸਿਆ ਦਾ ਤੁਰੰਤ ਹੱਲ ਕੱਢਣ ਦੀ ਅਪੀਲ ਕੀਤੀ ਹੈ। ਸ੍ਰੀ ਵਿਜੈ ਕੁਮਾਰ ਟਿੰਕੂ ਨੇ ਦੱਸਿਆ ਕਿ ਨਗਰ ਖੇੜੇ ਨੂੰ ਸੀਵਰੇਜ ਅਤੇ ਨਾਲੀਆਂ ਦੇ ਗੰਦੇ ਪਾਣੀ ਨੇ ਤਿੰਨ ਪਾਸੇ ਤੋਂ ਘੇਰਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement
Author Image

Advertisement
Advertisement
×