ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦੀ ਸਮਾਰਕ ਦੀ ਊਸਾਰੀ ਦਾ ਜਾਇਜ਼ਾ

09:01 AM Aug 21, 2020 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਅਗਸਤ

Advertisement

ਇੱਥੇ ਅੰਬਾਲਾ ਛਾਉਣੀ ਜੀਟੀ ਰੋਡ ’ਤੇ 200 ਕਰੋੜ ਰੁਪਏ ਦੀ ਲਾਗਤ ਨਾਲ 22 ਏਕੜ ਵਿਚ ਬਣ ਰਹੇ ਸ਼ਹੀਦੀ ਸਮਾਰਕ ਦਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਵਿੱਜ ਨੇ ਦੱਸਿਆ ਕਿ ਇਸ ਸਮਾਰਕ ਵਿਚ ਅੰਬਾਲਾ ਤੋਂ 1857 ਦੀ ਸ਼ੁਰੂ ਹੋਈ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਰੰਗੂਨ ਵਿਚ ਬਹਾਦਰ ਸ਼ਾਹ ਜਫਰ ਦੀ ਸ਼ਹਾਦਤ ਤੱਕ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੇਸ਼ ਲਈ ਸ਼ਹਾਦਤ ਦੇਣ ਵਾਲੇ ਲੋਕਾਂ ਦਾ ਇਤਿਹਾਸ ਮਿਊਜ਼ੀਅਮ ਤੇ ਓਪਨ ਏਅਰ ਥੀਏਟਰ ’ਚ ਦਰਸਾਇਆ ਤੇ ਦਿਖਾਇਆ ਜਾਵੇਗਾ। ਓਪਨ ਏਅਰ ਥੀਏਟਰ ਵਿਚ 2 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਰੌਸ਼ਨੀ ਤੇ ਆਵਾਜ਼ ਰਾਹੀਂ ਇਤਿਹਾਸ ਚਿਤਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਥੇ ਕਮਲ ਦੇ ਫੁੱਲ ਦੇ ਰੂਪ ਵਿਚ 13 ਮੰਜ਼ਿਲਾ ਮੈਮੋਰੀਅਲ ਟਾਵਰ ਵੀ ਲਾਇਆ ਜਾਵੇਗਾ। ਇਸ ਸਮਾਰਕ ’ਤੇ ਹੈਲੀਪੈਡ ਦਾ ਕੰਮ ਚੱਲ ਰਿਹਾ ਹੈ।

Advertisement
Advertisement
Tags :
ਊਸਾਰੀਸ਼ਹੀਦੀਸਮਾਰਕਜਾਇਜ਼ਾ