ਵਿਧਾਇਕ ਵੱਲੋਂ ਰਾਹਤ ਬਚਾਅ ਕਾਰਜਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਰਤੀਆ, 19 ਜੁਲਾਈ
ਵਿਧਾਇਕ ਲਛਮਣ ਨਾਪਾ ਨੇ ਨਾਗਪੁਰ ਬੀਡੀਪੀਓ ਦਫ਼ਤਰ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਰਾਹਤ ਕਾਰਜਾਂ ਬਾਰੇ ਅੱਪਡੇਟ ਰਹਿਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੁਦ ਜਨਤਾ ਦੀ ਸੇਵਾ ਵਿੱਚ 24 ਘੰਟੇ ਅਪਡੇਟ ਰਹਿ ਰਹੇ ਹਨ। ਸਰਕਾਰ ਨੇ ਹੜ੍ਹ ਬਚਾਅ ਕਾਰਜਾਂ ਲਈ ਵਿਆਪਕ ਪ੍ਰਬੰਧ ਕੀਤੇ ਹਨ। ਇਸ ਉਪਰੰਤ ਵਿਧਾਇਕ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਵਿਧਾਇਕ ਨੇ ਕਿਹਾ ਕਿ ਪਿੰਡ ਵਾਸੀਆਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਬਣਾਈਆਂ ਟੀਮਾਂ ਆਬਾਦੀ ਵਾਲੇ ਖੇਤਰਾਂ ਵਿੱਚ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਤੇ ਘੱਗਰ ਦਰਿਆ, ਰੰਗੋਈ ਡਰੇਨ ਅਤੇ ਸੇਮ ਵਾਲੇ ਇਲਾਕਿਆਂ ਵਿੱਚ ਬੇਲੋੜਾ ਨਾ ਜਾਣ। ਉਨ੍ਹਾਂ ਕਿਹਾ ਕਿ ਇਸ ਆਫ਼ਤ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਉਤਸ਼ਾਹ ਨਾਲ ਕੰਮ ਕਰਨਾ ਹੋਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਐੱਸ.ਡੀ.ਓ ਮਾਨ ਸਿੰਘ, ਐੱਸ.ਡੀ.ਓ ਮਹਿੰਦਰ ਦਿਆਲ, ਏ.ਬੀ.ਪੀ.ਓ ਰਣਧੀਰ ਸਿੰਘ, ਸਰਪੰਚ ਸੰਜੀਵ ਕੰਬੋਜ, ਗ੍ਰਾਮ ਸਕੱਤਰ ਰਾਜੇਸ਼ ਕੁਮਾਰ, ਵਰਿੰਦਰ ਸਿੰਘ, ਸੰਦੀਪ ਕੁਮਾਰ, ਸੁਭਾਸ਼ ਕੁਮਾਰ, ਅਮਿਤ ਕੁਮਾਰ ਜੇ.ਈ.ਹਵਾ ਸਿੰਘ, ਰਾਜੀਵ ਕੁਮਾਰ, ਸੁਸ਼ੀਲ ਬਿਸ਼ਨੋਈ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।