ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਤਹਿ ਬਾਦਲ ਵੱਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

10:05 AM Nov 07, 2024 IST
ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕਾਂਗਰਸੀ ਆਗੂ ਫਤਹਿ ਸਿੰਘ ਬਾਦਲ।

ਇਕਬਾਲ ਸਿੰਘ ਸ਼ਾਂਤ
ਲੰਬੀ, 6 ਨਵੰਬਰ
ਸੀਨੀਅਰ ਕਾਂਗਰਸ ਆਗੂ ਫ਼ਤਹਿ ਸਿੰਘ ਬਾਦਲ ਲੰਬੀ ਹਲਕੇ ਦੀਆਂ ਮੰਡੀਆਂ ’ਚ ਝੋਨੇ ਦੇ ਖਰੀਦ ਦੌਰਾਨ ਆਰਥਿਕ ਲੁੱਟ ਅਤੇ ਗੈਰਕਾਨੂੰਨੀ ਕਾਟ ਦੇ ਸ਼ਿਕਾਰ ਕਿਸਾਨਾਂ ਨਾਲ ਮੁਲਾਕਾਤ ਲਈ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਪੁੱਜੇ। ਇਸ ਮੌਕੇ ਪੀੜਤ ਕਿਸਾਨਾਂ ਨੇ ਕਾਂਗਰਸ ਆਗੂ ਫਤਿਹ ਬਾਦਲ ਦੇ ਸਨਮੁੱਖ ਆਪਣੇ ਦੁਖੜੇ ਫਰੋਲੇ ਅਤੇ ਝੋਨੇ ਦੀ ਖਰੀਦ ਦੀਆਂ ਪਰਤਾਂ ਉਧੇੜੀਆਂ। ਕਾਂਗਰਸੀ ਆਗੂ ਨਾਲ ਖੇਤਰ ਦੇ ਕਾਂਗਰਸੀ ਕਾਰਕੁਨ ਵੀ ਪੁੱਜੇ ਹੋਏ ਸਨ। ਕਿਸਾਨਾਂ ਨਾਲ ਗੱਲਬਾਤ ਉਪਰੰਤ ਫਤਹਿ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਕਿਸਾਨਾਂ ਨੂੰ ਮਹੀਨੇ ਭਰ ਤੱਕ ਝੋਨਾ ਵੇਚਣ ਲਈ ਮੰਡੀਆਂ ’ਚ ਰੁਲਣਾ ਪੈ ਰਿਹਾ ਹੈ। ਉੱਪਰੋਂ ਕਿਸਾਨਾਂ ਦਾ 14-15 ਨਮੀ ਵਾਲਾ ਝੋਨਾ ਖਰੀਦਣ ਖਾਤਰ ਤਿੰਨ ਤੋਂ ਸੱਤ ਕਿੱਲੋ ਕਾਟ ਮੰਗੀ ਜਾ ਰਹੀ ਹੈ। ਕਾਂਗਰਸ ਆਗੂ ਮੁਤਾਬਕ ਕਿਸਾਨਾਂ ਨੇ ਖੁਲਾਸਾ ਕੀਤਾ ਕਿ ਕਿਸਾਨਾਂ ਦੀ ਲੁੱਟ ਕਰਨ ਲਈ ਕੁਝ ਆੜ੍ਹਤੀਆਂ ਤੇ ਸ਼ੈਲਰਾਂ ਵੱਲੋਂ ਬਾਰਦਾਨੇ ਦੀ ਅਖੌਤੀ ਕਿੱਲਤ ਪੈਦਾ ਕੀਤੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਰਦਾਨਾ ਮੁਹੱਈਆ ਕਰਵਾਉਣ ਲਈ ਕਿਸਾਨਾਂ ਤੋਂ ਗੈਰਕਾਨੂੰਨੀ ਤੌਰ ’ਤੇ ਪ੍ਰਤੀ ਕੁਇੰਟਲ 75 ਰੁਪਏ ਮੰਗੇ ਜਾ ਰਹੇ ਹਨ। ਝੋਨੇ ਦੀ ਕਾਟ ਕੱਟੀ ਜਾ ਰਹੀ ਹੈ। ਦੀਵਾਲੀ ਲੰਘਣ ਦੇ ਬਾਅਦ ਵੀ ਕਰੀਬ 75 ਫ਼ੀਸਦੀ ਝੋਨਾ ਵਿਕਣ ਖੁਣੋਂ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀਆਂ ਵਿੱਚ ਲੁੱਟ ਤੋਂ ਜ਼ਾਹਰ ਹੁੰਦਾ ਹੈ ਕਿ ਸ਼ੈਲਰਾਂ ਤੇ ਆੜ੍ਹਤੀਆਂ ਜ਼ਰੀਏ ਕਿਸਾਨਾਂ ਦੀ ਲੁੱਟ ਦਾ ਦਬਾਅ ਪਾ ਕੇ ਅਧਿਕਾਰ ਦੇਣ ਦੇ ਪਿੱਛੇ ਵੱਡੇ ਸਿਆਸੀ ਵਿਅਕਤੀ ਹਨ ਜਿਸਦੀ ਕੇਂਦਰ ਸਰਕਾਰ ਵੱਲੋਂ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ  ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਬਹਾਦੁਰ ਸਿੰਘ ਗਰੇਵਾਲ, ਪਰਮਜੀਤ ਸਿੰੰਘ ਕੰਦੂਖੇੜਾ, ਨੈਬ ਸਿੰਘ ਮਹਿਣਾ, ਤਰਸੇਮ ਸਿੰਘ ਫਤੂਹੀਵਾਲਾ ਸਮੇਤ ਕਾਂਗਰਸ ਵਰਕਰ ਮੌਜੂਦ ਸਨ।

Advertisement

Advertisement