ਮਨੀ ਲਾਂਡਰਿੰਗ ਵਿਰੋਧੀ ਭਾਰਤ ਦੀ ਨੀਤੀ ’ਤੇ ਨਜ਼ਰਸਾਨੀ ਹੁਣ ਅਗਲੇ ਵਰ੍ਹੇ
07:45 AM Jul 27, 2020 IST
Advertisement
ਨਵੀਂ ਦਿੱਲੀ, 26 ਜੁਲਾਈ
Advertisement
ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਵੱਲੋਂ ਭਾਰਤ ਦੀ ਕਾਲੇ ਧਨ ਨੂੰ ਸਫ਼ੈਦ ਬਣਾਉਣ ਵਿਰੋਧੀ ਨੀਤੀ ਅਤੇ ਵਿੱਤੀ ਅਪਰਾਧਾਂ ’ਤੇ ਰੋਕ ਲਈ ਤਿਆਰ ਕੀਤੇ ਗਏ ਕਾਨੂੰਨੀ ਕਦਮਾਂ ਦਾ ਮੁਲਾਂਕਣ ਹੁਣ ਅਗਲੇ ਸਾਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਇਸ ਮੁਲਾਂਕਣ ਨੂੰ ਮੁਲਤਵੀ ਕੀਤਾ ਗਿਆ ਹੈ। ਆਲਮੀ ਜਥੇਬੰਦੀ ਦੇ ਮਾਹਿਰਾਂ ਵੱਲੋਂ ਭਾਰਤ ਆ ਕੇ ਸਤੰਬਰ ਅਤੇ ਅਕਤੂਬਰ ’ਚ ਨਜ਼ਰਸਾਨੀ ਕੀਤੀ ਜਾਣੀ ਸੀ ਪਰ ਪੈਰਿਸ ’ਚ ਐੱਫਏਟੀਐੱਫ ਦੇ ਸਕੱਤਰੇਤ ਨੇ ਭਾਰਤ ਨੂੰ ਸੁਨੇਹਾ ਦਿੱਤਾ ਕਿ ਇਹ ਨਜ਼ਰਸਾਨੀ ਅਗਲੇ ਵਰ੍ਹੇ ਜਨਵਰੀ-ਫਰਵਰੀ ’ਚ ਕੀਤੀ ਜਾਵੇਗੀ। ਜਥੇਬੰਦੀ ਵੱਲੋਂ 10 ਸਾਲਾਂ ਮਗਰੋਂ ਭਾਰਤ ’ਚ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਵਿਰੋਧੀ ਨੀਤੀ ’ਤੇ ਨਜ਼ਰਸਾਨੀ ਕੀਤੀ ਜਾਣੀ ਸੀ। -ਪੀਟੀਆਈ
Advertisement
Advertisement