ਨਾਪਾ ਵੱਲੋਂ ਵਿਕਾਸ ਕਾਰਜਾਂ ਦੀ ਸਮੀਖਿਆ
07:42 AM Aug 19, 2020 IST
ਪੱਤਰ ਪ੍ਰੇਰਕ
ਰਤੀਆ, 18 ਅਗਸਤ
Advertisement
ਪੰਚਾਇਤ ਸਮਿਤੀ ਬਲਾਕ ਦਫ਼ਤਰ ਰਤੀਆ ਵਿਚ ਪੰਚਾਇਤ ਸਮਿਤੀ ਪ੍ਰਧਾਨ ਨੀਲਮ ਰਾਣੀ ਵਲੋਂ ਬਲਾਕ ਸਮਿਤੀ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਇਥੋਂ ਦੇ ਵਿਧਾਇਕ ਐਡਵੋਕੇਟ ਲਛਮਣ ਨਾਪਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਮੀਟਿੰਗ ਵਿਚ ਵਿਧਾਇਕ ਅਤੇ ਬਲਾਕ ਸਮਿਤੀ ਪ੍ਰਧਾਨ ਨੇ ਬਲਾਕ ਸਮਿਤੀ ਵਲੋਂ ਕਰਵਾਏ ਗਏ ਪਿਛਲੇ ਕੰਮਾਂ ਦੀ ਸਮੀਖਿਆ ਕੀਤੀ। ਵਿਧਾਇਕ ਲਛਮਣ ਨਾਪਾ ਅਤੇ ਬਲਾਕ ਸਮਿਤੀ ਪ੍ਰਧਾਨ ਨੀਲਮ ਰਾਣੀ ਨੇ ਵੱਖ ਵੱਖ ਵਿਕਾਸ ਕੰਮਾਂ ਲਈ ਮਨਜ਼ੂਰ ਇਕ ਕਰੋੜ 44 ਲੱਖ ਰੁਪਏ ਦੀ ਰਾਸ਼ੀ ਬਲਾਕ ਸਮਿਤੀ ਮੈਂਬਰਾਂ ਦੀ ਮੰਗ ਅਨੁਸਾਰ ਵਿਕਾਸ ਕੰਮਾਂ ਲਈ ਵੰਡੀ। ਵਿਧਾਇਕ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨਾਲ ਇਲਾਕੇ ਵਿਚ ਚੱਲ ਰਹੇ ਵਿਕਾਸ ਕੰਮਾਂ ਬਾਰੇ ਚਰਚਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਇਲਾਕ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।
Advertisement
Advertisement