ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਨਾ ਕਮਾਂਡਰ ਵੱਲੋਂ ਅਤਿਵਾਦ ਵਿਰੋਧੀ ਮੁਹਿੰਮਾਂ ਦਾ ਜਾਇਜ਼ਾ

11:44 PM Aug 13, 2024 IST
ਜੰਮੂ ਦੇ ਬਾਹਰਵਾਰ ਪਰਗਵਾਲ ਸੈਕਟਰ ’ਚ ਸਰਹੱਦ ’ਤੇ ਗਸ਼ਤ ਕਰਦੇ ਹੋਏ ਬੀਐੱਸਐੱਫ ਜਵਾਨ। ਫੋਟੋ: ਪੀਟੀਆੲਂੀ

ਜੰਮੂ, 13 ਅਗਸਤ

Advertisement

ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਅੱਜ ਜੰਮੂ ਕਸ਼ਮੀਰ ਦੀ ਚਨਾਬ ਘਾਟੀ ’ਚ ਚੱਲ ਅਤਿਵਾਦ ਵਿਰੋਧੀ ਅਪਰੇਸ਼ਨਾਂ ਦਾ ਜਾਇਜ਼ਾ ਲਿਆ ਹੈ। ਫੌਜ ਦੀ ਉੱਤਰੀ ਕਮਾਨ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਲੈਫਟੀਨੈਂਟ ਜਨਰਲ ਨੇ ਡੋਡਾ ਅਤੇ ਕਿਸ਼ਤਵਾੜ ’ਚ ਡੈਲਟਾ ਫੋਰਸ ਦੇ ਮੂਹਰਲੇ ਟਿਕਾਣਿਆਂ ਦਾ ਦੌਰਾ ਕੀਤਾ ਅਤੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਨੂੰ ਅਪਰੇਸ਼ਨ ਜਾਰੀ ਰੱਖਣ ਅਤੇ ਚੱਲ ਰਹੇ ਮੌਜੂਦਾ ਸਮਾਗਮਾਂ ਲਈ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਉਤਸ਼ਾਹਿਤ ਕੀਤਾ। ਫੌਜ ਨੇ ਉੱਤਰੀ ਕਮਾਨ ਦੇ ਜਨਰਲ ਕਮਾਂਡਿੰਗ ਅਧਿਕਾਰੀ (ਜੇਓਸੀ) ਵੱਲੋਂ ਉਥੇ ਜਵਾਨਾਂ ਨਾਲ ਗੱਲਬਾਤ ਕਰਨ ਮੌਕੇ ਦੀਆਂ ਚਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੋਸਟ ’ਚ ਕਿਹਾ ਗਿਆ ਕਿ ਉਨ੍ਹਾ ਨੇ ਇਲਾਕੇ ’ਚ ਹੋਰ ਬਲ ਤਾਇਨਾਤ ਕੀਤੇ ਜਾਣ ਦੇ ਬਦਲ ਦਾ ਮੁਲਾਂਕਣ ਕੀਤਾ ਅਤੇ ਜੰਮੂ ਕਸ਼ਮੀਰ ਪੁਲੀਸ ਤੇ ਨੀਮ ਫ਼ੌਜੀ ਬਲਾਂ ਨਾਲ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ। ਇਸ ਦੌਰਾਨ ਆਜ਼ਾਦੀ ਦਿਹਾੜੈ ਦੇ ਮੱਦਨਜ਼ਰ ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ’ਤੇ ਗਸ਼ਤ ਵਧਾ ਦਿੱਤੀ ਹੈ। -ਏਜੰਸੀ

Advertisement
Advertisement
Advertisement