For the best experience, open
https://m.punjabitribuneonline.com
on your mobile browser.
Advertisement

ਡੀਜੀਪੀ ਵੱਲੋਂ ਕਠੂਆ ਵਿੱਚ ਦਹਿਸ਼ਤਗਰਦ ਵਿਰੋਧੀ ਮੁਹਿੰਮ ਦਾ ਜਾਇਜ਼ਾ

04:50 PM Jul 09, 2024 IST
ਡੀਜੀਪੀ ਵੱਲੋਂ ਕਠੂਆ ਵਿੱਚ ਦਹਿਸ਼ਤਗਰਦ ਵਿਰੋਧੀ ਮੁਹਿੰਮ ਦਾ ਜਾਇਜ਼ਾ
Kathua: Indian Army personnel during a counter-terror operation following a terrorist attack on an Army convoy, in Kathua district, Tuesday, June 9, 2024. At least five Army personnel were killed in the terrorist attack. (PTI Photo)(PTI07_09_2024_000027B)
Advertisement

ਜੰਮੂ, 9 ਜੁਲਾਈ
ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਆਰ ਆਰ ਸਵੇਨ ਨੇ ਅੱਜ ਕਠੂਆ ਜ਼ਿਲ੍ਹੇ ’ਚ ਮਛੇੜੀ ਖੇਤਰ ਦਾ ਜਾਇਜ਼ਾ ਲਿਆ ਜਿੱਥੇ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦਰਮਿਆਨ ਮੁਕਾਬਲਾ ਜਾਰੀ ਹੈ। ਇਹ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ। ਦਹਿਸ਼ਤਗਰਦਾਂ ਨੇ ਬੀਤੇ ਦਿਨ ਫੌਜੀ ਵਾਹਨ ’ਤੇ ਗਰਨੇਡ ਸੁੱਟ ਕੇ ਗੋਲੀਬਾਰੀ ਕੀਤੀ ਸੀ ਜਿਸ ਕਾਰਨ ਪੰਜ ਜਵਾਨ ਸ਼ਹੀਦ ਹੋ ਗਏ ਸਨ ਅਤੇ ਪੰਜ ਜਵਾਨ ਜ਼ਖਮੀ ਹੋ ਗਏ ਸਨ। ਏਡੀਜੀਪੀ (ਲਾਅ ਐਂਡ ਆਰਡਰ) ਵਿਜੇ ਕੁਮਾਰ ਅਤੇ ਏਡੀਜੀਪੀ ਜੰਮੂ ਜ਼ੋਨ ਵੀ ਡੀਜੀਪੀ ਨਾਲ ਮੌਜੂਦ ਸਨ। ਉਨ੍ਹਾਂ ਪੁਲੀਸ ਤੇ ਫੌਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।

Advertisement

Advertisement
Advertisement
Author Image

sukhitribune

View all posts

Advertisement