For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀਆਂ ਤਿੰਨੇ ਜੇਸੀਪੀ’ਜ਼ ਤੇ ਬਹਾਲ ਹੋਵੇਗੀ ਰੀਟ੍ਰੀਟ ਰਸਮ

11:18 AM May 20, 2025 IST
ਪੰਜਾਬ ਦੀਆਂ ਤਿੰਨੇ ਜੇਸੀਪੀ’ਜ਼ ਤੇ ਬਹਾਲ ਹੋਵੇਗੀ ਰੀਟ੍ਰੀਟ ਰਸਮ
ਅਟਾਰੀ ਸਰਹੱਦ ਦੀ ਫਾਈਲ ਫੋਟੋ।
Advertisement

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 20 ਮਈ

Advertisement
Advertisement

ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਅੱਜ 20 ਮਈ ਸ਼ਾਮ ਤੋਂ ਪੰਜਾਬ ਦੀ ਸਰਹੱਦ ਤੇ ਅਟਾਰੀ (ਅੰਮ੍ਰਿਤਸਰ ), ਹੁਸੈਨੀ ਵਾਲਾ (ਫਿਰੋਜ਼ਪੁਰ), ਸਾਦਕੀ (ਫਾਜ਼ਿਲਕਾ )ਵਿਖੇ ਰੀਟ੍ਰੀਟ ਰਸਮ ਬਹਾਲ ਕੀਤੀ ਜਾ ਰਹੀ ਹੈ। ਇਕ ਬੀਐਸਐੱਫ ਅਧਿਕਾਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੀਆਂ ਤਿੰਨਾਂ ਜੇਸੀਪੀ ਵਿਖੇ ਸ਼ਾਮ 6 ਵਜੇ ਰੀਟ੍ਰੀਟ ਰਸਮ ਹੋਵੇਗੀ। ਅੱਜ ਪਹਿਲੇ ਦਿਨ ਸ਼ਾਮ 6 ਵਜੇ ਮੀਡੀਆ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਜਦੋਂ ਕਿ ਆਮ ਲੋਕਾਂ ਅਤੇ ਸੈਲਾਨੀਆਂ ਵਾਸਤੇ ਇਹ ਕੱਲ੍ਹ 21 ਮਈ ਤੋਂ ਪਹਿਲਾਂ ਵਾਂਗ ਸੈਲਾਨੀ ਇਸ ਨੂੰ ਦੇਖ ਸਕਣਗੇ।
ਦੱਸਣ ਯੋਗ ਹੈ ਕਿ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ਼ ਕੁਝ ਸਖ਼ਤ ਫੈਸਲੇ ਲਏ ਗਏ ਸਨ, ਜਿਸ ਦਾ ਪ੍ਰਭਾਵ ਰੀਟ੍ਰੀਟ ਰਸਮ ਤੇ ਵੀ ਪਿਆ ਸੀ।
ਭਾਰਤ ਸਰਕਾਰ ਵੱਲੋਂ ਝੰਡਾ ਉਤਾਰਨ ਸਮੇਂ ਗੇਟ ਬੰਦ ਰੱਖਣ ਅਤੇ ਪਰੇਡ ਕਮਾਂਡਰ ਨਾਲ ਹੱਥ ਨਾ ਮਿਲਾਉਣ ਦਾ ਫੈਸਲਾ ਕੀਤਾ ਗਿਆ ਸੀ । ਇਹ ਸਿਲਸਿਲਾ ਕੁਝ ਦਿਨ ਤੋਂ ਜਾਰੀ ਸੀ ਅਤੇ ਇਸ ਦਾ ਸੈਲਾਨੀਆਂ ਦੀ ਗਿਣਤੀ ਤੇ ਵੀ ਅਸਰ ਪਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ੁਰੂ ਹੋਏ ਟਰਕਾਅ ਦੌਰਾਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

Advertisement
Author Image

Puneet Sharma

View all posts

Advertisement