ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਲਜਾਂ ’ਚ ਸੇਵਾਮੁਕਤ ਪ੍ਰੋਫੈਸਰ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁਕਤ

08:00 AM Jul 13, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਜੁਲਾਈ
ਯੂਟੀ ਦੇ ਉੱਚ ਸਿੱਖਿਆ ਵਿਭਾਗ ਨੇ ਚੰਡੀਗੜ੍ਹ ਦੇ ਸਰਕਾਰੀ ਕਾਲਜਾਂ ਵਿਚੋਂ ਸੇਵਾਮੁਕਤ ਹੋਏ ਚਾਰ ਸੀਨੀਅਰ ਪ੍ਰੋਫੈਸਰਾਂ ਤੇ ਪ੍ਰਿੰਸੀਪਲਾਂ ਨੂੰ ਮੁੜ ਨੌਕਰੀ ’ਤੇ ਰੱਖ ਲਿਆ ਹੈ। ਇਸ ਸਬੰਧੀ ਅੱਜ ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੇਵਾਮੁਕਤ ਹੋਏ 20 ਪ੍ਰੋਫੈਸਰਾਂ ਤੇ ਲੈਕਚਰਾਰਾਂ ਨੂੰ ਵੀ ਮੁੜ ਨੌਕਰੀ ’ਤੇ ਰੱਖਦਿਆਂ ਕਾਲਜਾਂ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਲਾਗੂ ਕੀਤੇ ਗਏ ਹਨ, ਜਿਸ ਵਿਚ ਚੰਡੀਗੜ੍ਹ ਦੇ ਡਿਗਰੀ ਕਾਲਜਾਂ ਵਿਚ ਸੇਵਾਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਯੂਜੀਸੀ ਨੇ ਸੇਵਾਮੁਕਤੀ ਦੀ ਉਮਰ 65 ਸਾਲ ਕਰ ਦਿੱਤੀ ਸੀ ਤੇ ਚੰਡੀਗੜ੍ਹ ਦੇ ਸਰਕਾਰੀ ਆਰਟਸ ਕਾਲਜ ਦੇ ਪ੍ਰੋਫੈਸਰ ਨੇ ਇਸ ਸਬੰਧੀ ਕੇਸ ਕੈਟ ਵਿਚ ਦਾਇਰ ਕੀਤਾ, ਜਿਸ ਨੂੰ ਪ੍ਰਸ਼ਾਸਨ ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਪਰ ਉਹ ਕੇਸ ਹਾਈ ਕੋਰਟ ਤੋਂ ਵੀ ਜਿੱਤ ਗਿਆ ਤੇ ਪ੍ਰਸ਼ਾਸਨ ਇਸ ਖ਼ਿਲਾਫ਼ ਸੁਪਰੀਮ ਕੋਰਟ ਚਲਾ ਗਿਆ ਪਰ ਸੁਪਰੀਮ ਕੋਰਟ ਨੇ ਇਸ ਪ੍ਰੋਫੈਸਰ ਨੂੰ 65 ਸਾਲ ਤੱਕ ਨੌਕਰੀ ’ਤੇ ਰੱਖਣ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਹੋਰ ਕਾਲਜਾਂ ਦੇ ਲੈਕਚਰਾਰਾਂ ਨੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 30 ਅਪਰੈਲ ਨੂੰ ਹੁਕਮ ਜਾਰੀ ਕੀਤਾ ਕਿ ਸੇਵਾਮੁਕਤ ਹੋਏ ਜਿਹੜੇ ਪ੍ਰੋਫੈਸਰ ਜਾਂ ਲੈਕਚਰਾਰ 65 ਸਾਲ ਦੇ ਨਹੀਂ ਹੋਏ, ਉਨ੍ਹਾਂ ਨੂੰ ਨੌਕਰੀ ’ਤੇ ਰੱਖਿਆ ਜਾਵੇ ਤੇ ਉਨ੍ਹਾਂ ਦੀ ਸੀਨੀਆਰਤਾ ਬਰਕਰਾਰ ਰੱਖੀ ਜਾਵੇ। ਉੱਚ ਸਿੱਖਿਆ ਵਿਭਾਗ ਨੇ ਅੱਜ ਰਮਾ ਅਰੋੜਾ, ਰਾਜੀਵ ਭੰਡਾਰੀ, ਡਾ. ਐੱਚ ਤਰੇਹਨ, ਦੀਪਸ਼ਿਖਾ, ਅਨੁਰਾਧਾ ਮਿੱਤਲ, ਮੋਨਿਕਾ ਸਿੰਘ, ਹਰਵਿੰਦਰ ਕੌਰ, ਗੁਰਿੰਦਰ ਕੌਰ, ਸਨੇਹ ਸ਼ਰਮਾ, ਸਪਨਾ ਮਲਹੋਤਰਾ, ਮੋਨਾ ਸਿੰਘ, ਕੰਵਰ ਇਕਬਾਲ ਸਿੰਘ, ਹਰਵਿੰਦਰ ਸਿੰਘ, ਅੰਜੂ ਚੋਪੜਾ, ਰੰਜਨ ਵਰਮਾ, ਸ਼ਸ਼ੀ ਵਾਹੀ ਖੁੱਲਰ, ਅਵਤਾਰ ਸਿੰਘ, ਰੁਪਿੰਦਰ ਕੌਰ, ਦਵਿੰਦਰਜੀਤ ਕੌਰ, ਜੋਤੀ ਨੂੰ ਯੂਟੀ ਦੇ ਵੱਖਵੱਖ ਸਰਕਾਰੀ ਕਾਲਜਾਂ ਵਿਚ ਨਿਯੁਕਤ ਕਰ ਦਿੱਤਾ।

Advertisement

ਬੀਪੀ ਯਾਦਵ ਜੁਲਾਈ ਤੇ ਮਨਜੀਤ ਕੌਰ ਅਗਸਤ ਵਿਚ ਹੋਣਗੇ ਸੇਵਾਮੁਕਤ

ਕਾਲਜ ਅਧਿਆਪਕਾਂ ਦੀ ਉਮਰ ਸੀਮਾ 65 ਸਾਲ ਕਰਵਾਉਣ ਲਈ ਲੜਾਈ ਲੜਨ ਵਾਲੇ ਬੀਪੀ ਯਾਦਵ ਨੂੰ ਅੱਜ ਦੇ ਹੁਕਮਾਂ ਅਨੁਸਾਰ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਦਾ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਉਹ ਜੁਲਾਈ ਮਹੀਨੇ ਹੀ 65 ਸਾਲ ਦੀ ਉਮਰ ਮੁਕੰਮਲ ਕਰਨ ਤੋਂ ਬਾਅਦ ਇਸ ਮਹੀਨੇ ਹੀ ਸੇਵਾਮੁਕਤ ਹੋਣਗੇ। ਇਸ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਮਨਜੀਤ ਕੌਰ ਨੂੰ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50 ਦਾ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਅਗਸਤ ਵਿਚ 65 ਦੀ ਉਮਰ ਮੁਕੰਮਲ ਕਰਨ ਤੋਂ ਬਾਅਦ ਸੇਵਾਮੁਕਤ ਹੋਣਾ ਹੈ। ਇਸ ਤੋਂ ਇਲਾਵਾ ਜਗਦੀਸ਼ ਕੁਮਾਰ ਸਹਿਗਲ ਨੂੰ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਤੇ ਬਿਨੂ ਡੋਗਰਾ ਨੂੰ ਸਰਕਾਰੀ ਕਾਲਜ ਸੈਕਟਰ-42 ਦਾ ਕਾਰਜਕਾਰੀ ਪ੍ਰਿੰਸੀਪਲ ਤਾਇਨਾਤ ਕੀਤਾ ਹੈ। ਬੀਪੀ ਯਾਦਵ ਦੇ ਸੇਵਾਮੁਕਤ ਹੋਣ ਤੋਂ ਬਾਅਦ ਡਾ. ਰਮਾ ਅਰੋੜਾ ਨੂੰ ਸਰਕਾਰੀ ਕਾਲਜ ਸੈਕਟਰ-11 ਦਾ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਜਾਵੇਗਾ।

Advertisement
Advertisement
Advertisement