ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਕੀ ਨੌਕਰੀ ਨੂੰ ਤਰਸਦਾ 11 ਹਜ਼ਾਰ ਤਨਖਾਹ ’ਤੇ ਸੇਵਾਮੁਕਤ ਹੋਇਆ ਸਿਹਤ ਕਾਮਾ

11:58 AM Jul 02, 2023 IST
ਸੇਵਾਮੁਕਤ ਹੋਣ ’ਤੇ ਮੁਲਾਜ਼ਮ ਦਾ ਸਨਮਾਨ ਕਰਦਾ ਹੋਇਆ ਸਰਕਾਰੀ ਹਸਪਤਾਲ ਰਾਮਾਂ ਦਾ ਸਟਾਫ। -ਫੋਟੋ: ਘਟੌੜਾ

ਪੱਤਰ ਪ੍ਰੇਰਕ
ਰਾਮਾਂ ਮੰਡੀ, 1 ਜੁਲਾਈ
ਲੰਬਾ ਸਮਾਂ ਪੱਕੀ ਨੌਕਰੀ ਦੀ ਉਡੀਕ ਕਰਦਾ ਸਿਹਤ ਵਿਭਾਗ ਦਾ ਇਕ ਮੁਲਾਜ਼ਮ ਨਿਗੂਣੀ ਤਨਖਾਹ ’ਤੇ ਅੱਜ ਸੇਵਾਮੁਕਤ ਹੋ ਗਿਆ। ਇਹ ਮੁਲਾਜ਼ਮ ਰਾਮਾਂ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਕੰਮ ਕਰ ਰਿਹਾ ਸੀ ਤੇ ਅੱਜ ਆਪਣੀ 17 ਸਾਲਾਂ ਦੀ ਨੌਕਰੀ ਕਰਨ ਤੋਂ ਬਾਅਦ ਬਿਨਾਂ ਕਿਸੇ ਸਰਕਾਰੀ ਲਾਭ, ਭੱਤਿਆਂ ਅਤੇ ਪੈਨਸ਼ਨ ਦੇ ਸਿਰਫ 11 ਹਜ਼ਾਰ ਰੁਪਏ ਦੀ ਆਖਰੀ ਤਨਖਾਹ ਨਾਲ ਸੇਵਾਮੁਕਤ ਹੋ ਗਿਆ।
ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ 17 ਸਾਲ ਪਹਿਲਾਂ ਠੇਕੇ ’ਤੇ ਫਾਰਮੇਸੀ ਅਫਸਰ ਵਜੋਂ ਭਰਤੀ ਹੋਇਆ ਸੀ ਜਿਸ ਨੂੰ ਅੱਜ ਸਥਾਨਕ ਹਸਪਤਾਲ ਦੇ ਸਟਾਫ ਨੇ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ। ਇਸ ਮੌਕੇ ਹਸਪਤਾਲ ਦੇ ਸਟਾਫ ਨੇ ਕਿਹਾ ਕਿ ਸਰਕਾਰਾਂ ਵੱਲੋਂ ਮੁਲਾਜ਼ਮਾਂ ਦਾ ਜੋ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਸੇਵਾਮੁਕਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਉਹ ਸਾਲ 2006 ਵਿੱਚ ਠੇਕਾ ਆਧਾਰ ’ਤੇ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਭਰਤੀ ਹੋਇਆ ਸੀ। ਨੌਕਰੀ ਪੱਕੀ ਕਰਵਾਉਣ ਲਈ ਉਸ ਨੇ ਖਾਸਾ ਸੰਘਰਸ਼ ਕੀਤਾ ਪਰ ਸਰਕਾਰ ਨੇ ਉਸ ਨੂੰ ਪੱਕਾ ਨਹੀਂ ਕੀਤਾ। ਉਸ ਦੀ ਸਾਲ 2011 ਵਿਚ ਤਨਖਾਹ ਵਧਾ ਕੇ 11000 ਰੁਪਏ ਕਰ ਦਿੱਤੀ ਗਈ ਤੇ ਇਸੀ ਤਨਖਾਹ ਨਾਲ ਉਹ ਅੱਜ ਸੇਵਾਮੁਕਤ ਹੋ ਗਿਆ ਹੈ। ਅਜਿਹਾ ਕਰ ਕੇ ਉਸ ਨਾਲ ਖਿਲਵਾੜ ਕੀਤਾ ਗਿਆ ਹੈ। ਉਸ ਨੂੰ ਇੱਕ ਮਜ਼ਦੂਰ ਦੇ ਬਰਾਬਰ ਦਿਹਾੜੀ ਵੀ ਨਹੀਂ ਦਿੱਤੀ ਗਈ ਤੇ ਸਰਵਿਸ ਦੌਰਾਨ ਉਸ ਨੂੰ ਬੱਸ ਦਾ ਕਿਰਾਇਆ ਵੀ ਆਪਣੇ ਪੱਲਿਉਂ ਹੀ ਭਰਨਾ ਪਿਆ ਹੈ।

Advertisement

Advertisement
Tags :
health workor retire 11 thousandਸਿਹਤਸੇਵਾਮੁਕਤਹਜ਼ਾਰਹੋਇਆਕਾਮਾਤਨਖ਼ਾਹਤਰਸਦਾਨੌਕਰੀਪੱਕੀ
Advertisement