ਸੇਵਾਮੁਕਤ ਬੀਡੀਪੀਓ ਨਾਲ ਠੱਗੀ ਮਾਰਨ ਵਾਲੇ ਕਾਬੂ
10:26 AM Sep 01, 2024 IST
Advertisement
ਪੱਤਰ ਪ੍ਰੇਰਕ
ਏਲਨਾਬਾਦ, 31 ਅਗਸਤ
ਸਾਈਬਰ ਕ੍ਰਾਈਮ ਥਾਣੇ ਦੀ ਵਿਸ਼ੇਸ਼ ਟੀਮ ਨੇ ਕਾਰਵਾਈ ਕਰਦਿਆਂ ਏਲਨਾਬਾਦ ਦੇ ਇਕ ਸੇਵਾਮੁਕਤ ਬੀਡੀਪੀਓ ਨਾਲ ਟਾਸਕ ਪੂਰਾ ਕਰਨ ਦੇ ਨਾਂ ’ਤੇ ਮੋਟਾ ਮੁਨਾਫਾ ਦੇਣ ਦਾ ਵਾਅਦਾ ਕਰਕੇ ਕਰੀਬ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੋਫਿਜ਼ ਵਾਸੀ ਧਰਮਪੁਰ ਜ਼ਿਲ੍ਹਾ ਲਖੀਮਪੁਰ (ਆਸਾਮ), ਰਾਹੁਲ ਚੌਹਾਨ ਵਾਸੀ ਗਾਜ਼ੀਆਬਾਦ, ਕ੍ਰਿਸ਼ਨ ਕੁਮਾਰ ਵਾਸੀ ਪਿੰਡ ਜਲਾਲਾਬਾਦ ਮੁਰਾਦਨਗਰ ਅਤੇ ਵਿਕਾਸ ਵਾਸੀ ਪਿੰਡ ਜੀਤਪੁਰ ਰਾਵਲੀ, ਮੁਰਾਦਨਗਰ (ਗਾਜ਼ੀਆਬਾਦ) ਦੇ ਰੂਪ ਵਿੱਚ ਹੋਈ ਹੈ। ਮੋਫਿਜ਼ ਅਤੇ ਰਾਹੁਲ ਨੂੰ 3 ਦਿਨ ਦੇ ਪੁਲੀਸ ਰਿਮਾਂਡ ਤੇ ਲਿਆ ਗਿਆ ਹੈ ਜਦਕਿ ਕ੍ਰਿਸ਼ਨ ਅਤੇ ਵਿਕਾਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
Advertisement
Advertisement