ਪਰਚੂਨ ਮਹਿੰਗਾਈ ਦਰ ਘਟ ਕੇ 5.48 ਫ਼ੀਸਦ ’ਤੇ ਪੁੱਜੀ
06:23 AM Dec 13, 2024 IST
ਨਵੀਂ ਦਿੱਲੀ: ਖੁਰਾਕੀ ਵਸਤਾਂ ਖਾਸ ਕਰਕੇ ਸਬਜ਼ੀਆਂ ਦੀਆਂ ਕੀਮਤਾਂ ’ਚ ਕਮੀ ਆਉਣ ਕਾਰਨ ਪਰਚੂਨ ਮਹਿੰਗਾਈ ਦਰ ਨਵੰਬਰ ’ਚ ਘੱਟ ਕੇ 5.48 ਫ਼ੀਸਦ ਦਰਜ ਕੀਤੀ ਗਈ ਹੈ। ਅਕਤੂਬਰ ’ਚ ਪਰਚੂਨ ਮਹਿੰਗਾਈ ਦਰ 6.21 ਫ਼ੀਸਦ ਸੀ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਖਪਤਕਾਰ ਕੀਮਤ ਸੂਚਕ ਅੰਕ ਮੁਤਾਬਕ ਨਵੰਬਰ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਘੱਟ ਕੇ 9.04 ਫ਼ੀਸਦ ’ਤੇ ਆ ਗਈ ਹੈ ਜੋ ਅਕਤੂਬਰ ’ਚ 10.87 ਫ਼ੀਸਦ ਸੀ। ਐੱਨਐੱਸਓ ਨੇ ਕਿਹਾ ਕਿ ਸਬਜ਼ੀਆਂ, ਫਲਾਂ, ਦਾਲਾਂ, ਖੰਡ, ਦੁੱਧ, ਮਸਾਲਿਆਂ, ਟਰਾਂਸਪੋਰਟ ਆਦਿ ’ਚ ਨਵੰਬਰ ਮਹੀਨੇ ’ਚ ਮਹਿੰਗਾਈ ਦਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਹਫ਼ਤੇ ਆਰਬੀਆਈ ਨੇ ਮਹਿੰਗਾਈ ਦਰ ਦਾ ਅਨੁਮਾਨ ਪਿਛਲੇ ਵਿੱਤੀ ਵਰ੍ਹੇ ’ਚ 4.5 ਫ਼ੀਸਦ ਤੋਂ ਵਧਾ ਕੇ 4.8 ਫ਼ੀਸਦ ਕੀਤਾ ਹੈ। -ਪੀਟੀਆਈ
Advertisement
Advertisement