Inflation ਫਰਵਰੀ ਮਹੀਨੇ ਪ੍ਰਚੂਨ ਮਹਿੰਗਾਈ 3.61 ਫੀਸਦ ਨਾਲ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ
ਨਵੀਂ ਦਿੱਲੀ, 12 ਮਾਰਚ
Inflation falls below 4 pc target in Feb ਸਬਜ਼ੀਆਂ, ਆਂਡਿਆਂ ਤੇ ਪ੍ਰੋਟੀਨ ਵਾਲੀਆਂ ਹੋਰਨਾਂ ਵਸਤਾਂ ਦੀਆਂ ਕੀਮਤਾਂ ਘਟਣ ਕਰਕੇ ਫਰਵਰੀ ਮਹੀਨੇ ਪ੍ਰਚੂਨ ਮਹਿੰਗਾਈ 3.61 ਫੀਸਦ ਨਾਲ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ।
ਪ੍ਰਚੂਨ ਮਹਿੰਗਾਈ ਘਟਣ ਨਾਲ ਭਾਰਤੀ ਰਿਜ਼ਰਵ ਬੈਂਕ ਕੋਲ ਅਗਲੇ ਮਹੀਨੇ ਨੀਤੀਗਤ ਵਿਆਜ ਦਰਾਂ ਵਿਚ ਕਟੌਤੀ ਦੀ ਗੁੰਜਾਇਸ਼ ਰਹੇਗੀ।
ਖਪਤਕਾਰ ਕੀਮਤ ਸੂਚਕ ਅੰਕ ਅਧਾਰਿਤ ਪ੍ਰਚੂਨ ਮਹਿੰਗਾਈ ਜਨਵਰੀ ਵਿਚ 4.26 ਫੀਸਦ ਤੇ ਫਰਵਰੀ ਵਿਚ 5.09 ਫੀਸਦ ਸੀ।
ਇਸ ਤੋਂ ਪਹਿਲਾਂ ਜੁਲਾਈ ਮਹੀਨੇ ਪ੍ਰਚੂਨ ਮਹਿੰਗਾਈ ਹੇਠਲੇ ਪੱਧਰ ’ਤੇ ਸੀ। ਨਵੰਬਰ 2024 ਤੋਂ ਭਾਰਤੀ ਰਿਜ਼ਰਵ ਬੈਂਕ ਲਈ ਖਪਤਕਾਰ ਕੀਮਤ ਸੂਚਕ ਅੰਕ ਬਿਹਤਰ ਸਥਿਤੀ ਵਿਚ ਸੀ।
ਆਰਬੀਆਈ ਨੇ ਮਹਿੰਗਾਈ ਦੇ ਮੋਰਚੇ ’ਤੇ ਫ਼ਿਕਰ ਘਟਾਉਣ ਲਈ ਫਰਵਰੀ ਵਿਚ ਨੀਤੀਗਤ ਵਿਆਜ ਦਰ ਵਿਚ 0.25 ਫੀਸਦ ਦੀ ਕਟੌਤੀ ਦਾ ਫੈਸਲਾ ਕੀਤਾ ਸੀ।
ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਅਗਲੀ ਸਮੀਖਿਆ ਬੈਠਕ 9 ਅਪਰੈਲ ਨੂੰ ਹੋਣ ਵਾਲੀ ਹੈ।
ਸਰਕਾਰ ਨੇ ਆਰਬੀਆਈ ਨੂੰ ਪ੍ਰਚੂਨ ਮਹਿੰਗਾਈ ਦਾ ਦੋ ਫੀਸਦ ਦੇ ਘੱਟ ਵਧ ਨਾਲ ਚਾਰ ਫੀਸਦ ਅੰਦਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।
ਆਰਬੀਆਈ ਆਪਣੀਆਂ ਨੀਤੀਗਤ ਵਿਆਜ ਦਰਾਂ ਬਾਰੇ ਫੈੈਸਲਾ ਲੈਣ ਮੌਕੇ ਖੁਰਾਕ ਮਹਿੰਗਾਈ ’ਤੇ ਵਿਸ਼ੇਸ਼ ਧਿਆਨ ਦਿੰਦਾ ਹੈ। -ਪੀਟੀਆਈ