Retail inflation declined: ਮਹਿੰਗਾਈ ਦਰ ਘਟ ਕੇ 5.48 ਫੀਸਦੀ ਹੋਈ
09:02 PM Dec 12, 2024 IST
ਨਵੀਂ ਦਿੱਲੀ, 12 ਦਸੰਬਰ
ਦੇਸ਼ ਵਿਚ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਤੋਂ ਬਾਅਦ ਪ੍ਰਚੂਨ ਮਹਿੰਗਾਈ ਦਰ ਨਵੰਬਰ ਵਿਚ ਘਟ ਕੇ 5.48 ਫੀਸਦੀ ਰਹਿ ਗਈ ਹੈ ਜੋ ਹੁਣ ਰਿਜ਼ਰਵ ਬੈਂਕ ਦੇ ਦਰਸਾਏ ਖੇਤਰ ਵਿਚ ਆ ਗਈ ਹੈ। ਇਹ ਗਿਰਾਵਟ ਨਵੇਂ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਹੇਠ ਕੇਂਦਰੀ ਬੈਂਕ ਦੇ ਰੇਟ ਨਿਰਧਾਰਨ ਪੈਨਲ ਦੀ ਮੀਟਿੰਗ ਵਿਚ ਦਰਾਂ ਵਿਚ ਕਟੌਤੀ ਕਰਨ ਦੇ ਫੈਸਲੇ ਤੋਂ ਬਾਅਦ ਦਰਜ ਕੀਤੀ ਗਈ ਹੈ।
Advertisement
ਜ਼ਿਕਰਯੋਗ ਹੈ ਕਿ ਖਪਤਕਾਰ ਮੁੱਲ ਸੂਚਕ ਅੰੰਕ (ਸੀਪੀਆਈ) ਆਧਾਰਿਤ ਮਹਿੰਗਾਈ ਦਰ ਅਕਤੂਬਰ ਵਿੱਚ 6.21 ਫੀਸਦੀ ਸੀ ਤੇ ਇਹ ਪਿਛਲੇ ਸਾਲ ਨਵੰਬਰ ਵਿੱਚ 5.55 ਫੀਸਦੀ ਸੀ। ਇਸ ਸਾਲ ਨਵੰਬਰ ਦੌਰਾਨ ਪਹਿਲਾਂ ਦੇ ਮੁਕਾਬਲੇ ਸਬਜ਼ੀਆਂ, ਦਾਲਾਂ, ਉਤਪਾਦਾਂ, ਖੰਡ ਅਤੇ ਮਿਠਾਈਆਂ ਤੇ ਫਲਾਂ ਦੇ ਭਾਅ ਵਿਚ ਗਿਰਾਵਟ ਨੂੰ ਵੀ ਇਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
Advertisement
Advertisement