ਸਹਾਇਕ ਟਾਊਨ ਪਲਾਨਰ ਦੀਆਂ 37 ਅਸਾਮੀਆਂ ਦੇ ਨਤੀਜੇ ਐਲਾਨੇ
07:07 AM Jan 04, 2025 IST
ਪੱਤਰ ਪ੍ਰੇਰਕ
ਪਟਿਆਲਾ, 3 ਜਨਵਰੀ
ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਨੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਿੱਚ ਸਹਾਇਕ ਟਾਊਨ ਪਲਾਨਰ (ਗਰੁੱਪ ਏ) ਦੀਆਂ 37 ਅਸਾਮੀਆਂ ਲਈ ਅੰਤਿਮ ਨਤੀਜੇ ਐਲਾਨ ਦਿੱਤੇ ਹਨ। ਇਹ ਭਰਤੀਆਂ ਨਗਰ ਨਿਗਮ, ਮਿਉਂਸਿਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਇੰਪਰੂਵਮੈਂਟ ਟਰੱਸਟਾਂ ਲਈ ਕੀਤੀਆਂ ਗਈਆਂ ਹਨ।
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ 24 ਸਤੰਬਰ 2023 ਨੂੰ ਲਈ ਸਾਂਝੀ ਲਿਖਤੀ ਪ੍ਰੀਖਿਆ ਲਈ ਕੁੱਲ 587 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਸ ਮਗਰੋਂ 31 ਦਸੰਬਰ 2024 ਤੋਂ ਪਹਿਲੀ ਜਨਵਰੀ 2025 ਤੱਕ ਹੋਈ ਇੰਟਰਵਿਊ ਲਈ 49 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਸਾਂਝੀ ਮੈਰਿਟ ਸੂਚੀ ਅਤੇ ਸ਼੍ਰੇਣੀ ਅਨੁਸਾਰ ਮੈਰਿਟ ਸੂਚੀਆਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ (www.ppsc.gov.in) ’ਤੇ ਅਪਲੋਡ ਕੀਤਾ ਗਿਆ ਹੈ।
Advertisement
Advertisement