For the best experience, open
https://m.punjabitribuneonline.com
on your mobile browser.
Advertisement

ਗੂਗਲ ਪਲੇਅ ਸਟੋਰ ’ਤੇ ਕੁਝ ਹੋਰ ਐਪਸ ਬਹਾਲ

07:49 AM Mar 04, 2024 IST
ਗੂਗਲ ਪਲੇਅ ਸਟੋਰ ’ਤੇ ਕੁਝ ਹੋਰ ਐਪਸ ਬਹਾਲ
Advertisement

ਨਵੀਂ ਦਿੱਲੀ: ਗੂਗਲ ਦੀ ਬਿਲਿੰਗ ਨੀਤੀ ਦਾ ਪਾਲਣ ਕੀਤੇ ਜਾਣ ਤੋਂ ਬਾਅਦ ਅੱਜ ਕੁਝ ਹੋਰ ਐਪਸ ਪਲੇਅ ਸਟੋਰ ’ਤੇ ਵਾਪਸ ਆ ਗਈਆਂ ਹਨ। ਇੰਟਰਨੈੱਟ ਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ (ਆਈਏਐੱਮਏਆਈ) ਨੇ ਹਾਲਾਂਕਿ ਚਿੰਤਾ ਜ਼ਾਹਿਰ ਕੀਤੀ ਹੈ ਕਿਉਂਕਿ ਹਟਾਈਆਂ ਗਈਆਂ ਜ਼ਿਆਦਾਤਰ ਐਪਸ ਅਜੇ ਵੀ ਸੂਚੀ ਤੋਂ ਬਾਹਰ ਹਨ। ਮੈਟਰੀਮੋਨੀ ਡਾਟ ਕਾਮ ਦੇ ਬਾਨੀ ਤੇ ਸੀਈਓ ਮੁਰੂਗਵੇਲ ਜੇ. ਨੇ ਕਿਹਾ ਕਿ ਉਨ੍ਹਾਂ ਵੱਲੋਂ ਗੂਗਲ ਦੀਆਂ ਸ਼ਰਤਾਂ ਸਵੀਕਾਰ ਕਰ ਲਏ ਜਾਣ ਤੋਂ ਬਾਅਦ ਬੰਗਾਲੀ ਮੈਟਰੀਮੋਨੀ, ਮਰਾਠੀ ਮੈਟਰੀਮੋਨੀ, ਤਾਮਿਲ ਮੈਟਰੀਮੋਨੀ, ਜੋੜੀ ਅਤੇ ਭਾਰਤ ਮੈਟਰੀਮੋਨੀ ਸਮੇਤ ਕੰਪਨੀ ਦੀਆਂ ਸਿਰਫ਼ ਅੱਠ ਐਪਸ ਨੂੰ ਅੱਜ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ 100 ਤੋਂ ਵੱਧ ਐਪਸ ਅਜੇ ਵੀ ਪਲੇਅ ਸਟੋਰ ’ਤੇ ਬਹਾਲ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ, ‘ਇਸ ਮੁੱਦੇ ’ਤੇ ਸਰਕਾਰ ਦੀ ਸਪੱਸ਼ਟ ਹਦਾਇਤ ਦੇ ਬਾਵਜੂਦ ਗੂਗਲ ਨੇ ਉਹ ਸਾਰੀਆਂ ਐਪਸ ਬਹਾਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਿਨ੍ਹਾਂ ਨੂੰ ਬਿਲਿੰਗ ਨੀਤੀਆਂ ਕਾਰਨ ਉਸ ਵੱਲੋਂ ਹਟਾ ਦਿੱਤਾ ਗਿਆ ਸੀ।’ -ਪੀਟੀਆਈ

Advertisement

Advertisement
Author Image

Advertisement
Advertisement
×